ਲੰਡਨ, 18 ਦਸੰਬਰ – ਇੱਥੇ ਐਕਸੈੱਲ ਲੰਡਨ ਵਿੱਚ 14 ਦਸੰਬਰ ਦਿਨ ਸ਼ਨਿਚਰਵਾਰ ਨੂੰ ਕਰਵਾਏ ਗਏ 69ਵੇਂ ਮਿਸ ਵਰਲਡ (ਵਿਸ਼ਵ ਸੁੰਦਰੀ) ਮੁਕਾਬਲੇ ਦਾ ਤਾਜ ਜਮਾਇਕਾ ਦੀ 23 ਸਾਲਾ ਟੋਨੀ-ਐੱਨ ਸਿੰਘ ਦੇ ਸਿਰ ਸਜਿਆ ਅਤੇ ਭਾਰਤ ਦੀ ਸੁਮਨ ਰਾਓ ਇਸ ਸੁੰਦਰਤਾ ਮੁਕਾਬਲੇ ਵਿੱਚ ਤੀਜੇ ਸਥਾਨ ‘ਤੇ ਰਹੀ ਹੈ। ਡਾਕਟਰ ਬਣਨ ਦੀ ਚਾਹਤ ਰੱਖਦੀ ਟੋਨੀ ਦੇ ਪਿਤਾ ਬ੍ਰੈਡਸ਼ਾਅ ਸਿੰਘ ਭਾਰਤੀ-ਕੈਰੇਬਿਆਈ ਮੂਲ ਦੇ ਹਨ ਤੇ ਉਸ ਦੀ ਮਾਂ ਜਹਰੀਨ ਬੈਲੇ ਅਫ਼ਰੀਕੀ-ਕੈਰੇਬਿਆਈ ਮੂਲ ਦੀ ਹੈ। ਮੌਜੂਦਾ ਸਮੇਂ ਉਹ ਫਲੋਰਿਡਾ ਸਟੇਟ ਯੂਨੀਵਰਸਿਟੀ ਵਿੱਚ ਔਰਤਾਂ ਨਾਲ ਜੁੜੇ ਮਸਲਿਆਂ ਬਾਰੇ ਅਤੇ ਮਨੋਵਿਗਿਆਨ ਦੀ ਪੜ੍ਹਾਈ ਕਰ ਰਹੀ ਹੈ। ਮੁਕਾਬਲੇ ਵਿੱਚ ਫਰਾਂਸ ਦੀ ਓਪੇਲੀ ਮੇਜੀਨੋ ਦੂਜੇ ਤੇ ਭਾਰਤ ਦੀ ਰਾਓ ਤੀਜੇ ਸਥਾਨ ‘ਤੇ ਰਹੀ। ਰਾਜਸਥਾਨ ਦੀ ਰਹਿਣ ਵਾਲੀ 20 ਸਾਲਾ ਰਾਓ ਸੀਏ ਦੀ ਵਿਦਿਆਰਥਣ ਹੈ। ਇਸ ਪ੍ਰੋਗਰਾਮ ਦੀ ਮੇਜ਼ਬਾਨੀ ਬਰਤਾਨਵੀ ਟੈਲੀਵਿਜ਼ਨ ਹਸਤੀ ਪੀਅਰਸ ਮੋਰਗਨ ਨੇ ਕੀਤੀ।
Home Page ਜਮਾਇਕਾ ਦੀ ਟੋਨੀ-ਐੱਨ ਸਿੰਘ ਦੇ ਸਿਰ ‘ਮਿਸ ਵਰਲਡ’ ਦਾ ਤਾਜ