ਆਕਲੈਂਡ, 25 ਅਪ੍ਰੈਲ – ਜਾਰਜੀਆ ਦੇ ਆਨਰੇਰੀ ਕੌਂਸਲੇਟ ਦੇ ਦਫ਼ਤਰ ਨੂੰ ਕਾਮਨਵੈਲਥ ਆਫ਼ ਆਸਟਰੇਲੀਆ ਅਤੇ ਪੈਸੀਫਿਕ ਲਈ ਜਾਰਜੀਆ ਦੇ ਨਵੇਂ ਨਿਯੁਕਤ ਮਾਨਯੋਗ ਰਾਜਦੂਤ ਲਈ ਸੁਆਗਤ ਡਿਨਰ ਦੀ ਮੇਜ਼ਬਾਨੀ ਕਰਨ ਦਾ ਸਨਮਾਨ ਮਿਲਿਆ।
21 ਅਪ੍ਰੈਲ ਨੂੰ ਹਾਰਬਰ ਸੋਸਾਇਟੀ, ਆਕਲੈਂਡ ਸਿਟੀ ਵਿਖੇ ਰਾਜਦੂਤ ਸ੍ਰੀਮਾਨ ਬੇਕਾ ਡੇਵੇਲੀ, ਸ੍ਰੀਮਤੀ ਨੀਨੋ ਲੇਜ਼ਵਾ ਅਤੇ ਸੈਕੰਡ ਸੈਕਟਰੀ ਸ੍ਰੀਮਤੀ ਤਾਮਰ ਪਾਖੁਰਿਦਜ਼ੇ ਦਾ ਜਾਰਜੀਅਨ ਡਾਇਸਪੋਰਾ ਦੇ ਮੈਂਬਰਾਂ ਦੀ ਮੌਜੂਦਗੀ ਵਿੱਚ ਆਕਲੈਂਡ ਤੋਂ ਜਾਰਜੀਆ ਦੇ ਆਨਰੇਰੀ ਕੌਂਸਲੇਟ ਜਗਜੀਤ ਸਿੰਘ ਨੇ ਐਨਜ਼ੈੱਡ ਐਥਨਿਕ ਗਰੁੱਪ ਦੀਆਂ ਗਤੀਵਿਧੀਆਂ ਵਿੱਚ ਡਾਇਸਪੋਰਾ ਨੂੰ ਸ਼ਾਮਲ ਕਰਨ ਲਈ ਉਤਸ਼ਾਹਜਨਕ ਸੰਦੇਸ਼ ਦੇ ਨਾਲ ਹਾਜ਼ਰ ਹਰ ਕਿਸੇ ਦਾ ਸਵਾਗਤ ਕੀਤਾ ਅਤੇ ਆਪਣੀਆਂ ਨਿੱਘੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਜਾਰਜੀਆ ਤੇ ਨਿਊਜ਼ੀਲੈਂਡ ਦੇ ਆਪਸੀ ਲਾਭ ਲਈ ਹੱਥ ਨਾਲ ਹੱਥ ਮਿਲਾ ਕੇ ਕੰਮ ਕਰਨ ਦਾ ਸੁਨੇਹਾ ਦਿੱਤਾ ਅਤੇ ਦੋਵੇਂ ਸੋਹਣੇ ਦੇਸ਼ਾਂ ਦੀ ਦੋਸਤੀ ਅਤੇ ਆਪਸੀ ਸਹਿਯੋਗ ਨੂੰ ਆਉਣ ਵਾਲੇ ਸਾਲਾਂ ਵਿੱਚ ਹੋਰ ਮਜ਼ਬੂਤ ਕਰਨ ਦੀ ਗੱਲ ਕਹੀ। ਇਸ ਮੌਕੇ ਸ਼ਾਨਦਾਰ ਭੋਜਨ ਦਾ ਇੰਤਜ਼ਾਮ ਕੀਤਾ ਗਿਆ ਸੀ।
Latest Issue ਜਾਰਜੀਆ ਦੇ ਆਨਰੇਰੀ ਕੌਂਸਲੇਟ ਦੇ ਦਫ਼ਤਰ ਵੱਲੋਂ ਕਾਮਨਵੈਲਥ ਆਫ਼ ਆਸਟਰੇਲੀਆ ਅਤੇ ਪੈਸੀਫਿਕ...