ਇਸ ਧਰਤੀ ‘ਤੇ
ਹਰ ਕੋਈ
ਇੱਕ ਅਪ੍ਰਤੱਖ
ਯਾਤਰਾ ‘ਤੇ
ਨਿਕਲਿਆ ਪਿਆ ਹੈ।
ਕੋਈ ਵੀ
ਕਿਸੇ ਵੀ
ਚੀਜ਼ ਦਾ ਮਾਲਿਕ ਨਹੀਂ।
ਇਹ ਪਤਾ ਹੈ ਸਭ ਨੂੰ
ਕੋਈ ਵੀ ਅਣਜਾਣ ਨਹੀਂ
ਇਸ ਅਡੋਲ ਸੱਚ ਤੋਂ।
ਫਿਰ ਵੀ ਹਰ ਕੋਈ ‘ ਯਾਤਰੂ ‘ ਦੀ ਥਾਂ
‘ ਮਾਲਿਕ ‘ ਬਣ ਬੈਠਣ ਦਾ
ਭ੍ਰਮ ਪਾਲ਼ੀ ਬੈਠਾ ਹੈ ;
ਕਿ ਅਪਾਰ ਧਨ , ਜਾਇਦਾਦ
ਲਗਜ਼ਰੀ ਵਸਤਾਂ
ਦਾ ਹੋਰ ਵੱਡਾ ਮਾਲਿਕ
ਬਣ ਜਾਵਾਂ।
ਬੱਸ !
ਇਸੇ ਚਾਹਤ ਵਿੱਚ
ਇਹ ਯਾਤਰਾ ਪੂਰੀ ਕਰ ਬੈਠਦਾ ਹੈ ,
ਪਰ ਯਾਤਰਾ ਤਾਂ ਸ਼ਾਂਤੀ , ਸਕੂਨ ,
ਇਮਾਨਦਾਰੀ , ਨੈਤਿਕਤਾ , ਭਗਤੀ ਤੇ
ਪਰਉਪਕਾਰ ਤੋਂ ਬਿਨਾਂ ਹੀ
ਪੂਰੀ ਹੋ ਜਾਂਦੀ ਹੈ।
ਕੀ ਜੀਵਨ ਦੀ ਇਹ ਯਾਤਰਾ
ਸੱਚਮੁੱਚ ਸਾਰਥਕ ਹੈ ?
ਸਦੀਵੀ ਮਾਲਕ ਤਾਂ
ਬੰਦਾ
ਕਿਸੇ ਵੀ ਵਸਤੂ ਦਾ
ਬਣਿਆ ਹੀ ਨਹੀਂ ;
ਨਾ ਹੀ ਬਣ ਸਕਦਾ ਹੈ।
ਫਿਰ ਇਸ ਜੀਵਨ – ਯਾਤਰਾ ਦੌਰਾਨ
ਧੋਖੇ , ਠੱਗੀਆਂ , ਕਤਲੋਗਾਰਤ ,
ਗੈਰ – ਮਨੁੱਖੀ ਤੇ
ਇਨਸਾਨੀਅਤ ਦੀ ਸਾਖ ਨੂੰ
ਖੋਰਾ ਲਗਾਉਣ ਵਾਲੇ ਕਰਮ ਕਿਉਂ ?
ਕਿਉਂ ਨਾ ਸਾਦਗੀ ਤੇ ਪਰਉਪਕਾਰ ਨੂੰ
ਇਸ ਯਾਤਰਾ ਦਾ ‘ ਧਰਮਾਣੀ ‘
ਸਾਥੀ ਬਣਾ ਲਿਆ ਜਾਵੇ …?
Home Page ਜੀਵਨ – ਯਾਤਰਾ