
ਰੋਮ, 31 ਅਕਤੂਬਰ – ਇੱਥੇ ਜੀ-20 ਵਿੱਚ ਜੁੜੇ ਵਿਸ਼ਵ ਦੇ ਮੋਹਰੀ ਆਗੂਆਂ ਨੇ ਕਾਰਬਨ ਨਿਰਪੱਖਤਾ ਤੱਕ ਪਹੁੰਚਣ ਲਈ ਮੱਧ-ਸਦੀ ਤੱਕ ਸਮਝੌਤਾ ਕਰਨ ਦਾ ਵਾਅਦਾ ਦੁਹਰਾਇਆ। ਇਸ ਵਾਅਦੇ ਨਾਲ ਦੋ ਦਿਨਾ ਸੰਮੇਲਨ ਸਮਾਪਤ ਹੋ ਗਿਆ। ਇਸ ਸੰਮੇਲਨ ਰਾਹੀਂ ਸਕਾਟਲੈਂਡ ਦੇ ਗਲਾਸਗੋ ਵਿੱਚ ਹੋਣ ਵਾਲੇ ਵਾਤਾਵਰਨ ਸੰਮੇਲਨ ਲਈ ਆਧਾਰ ਬਣਾਇਆ ਗਿਆ। ਜੀ-20 ਆਗੂਆਂ ਨੇ ਵਿਦੇਸ਼ਾਂ ਵਿੱਚ ਕੋਲੇ ਨਾਲ ਚੱਲਣ ਵਾਲੇ ਬਿਜਲੀ ਉਤਪਾਦਨ ਲਈ ਜਨਤਕ ਵਿੱਤ ਨੂੰ ਸਮਾਪਤ ਕਰਨ ਲਈ ਵੀ ਸਹਿਮਤੀ ਪ੍ਰਗਟਾਈ ਪਰ ਕੋਲੇ ਦੀ ਘਰੇਲੂ ਪੱਧਰ ‘ਤੇ ਵਰਤੋਂ ਨਾ ਕਰਨ ਦਾ ਕੋਈ ਟੀਚਾ ਨਹੀਂ ਰੱਖਿਆ। ਉਨ੍ਹਾਂ ਕਾਰਬਨ ਦੀ ਨਿਕਾਸੀ ਘਟਾਉਣ ‘ਤੇ ਵੀ ਚਰਚਾ ਕੀਤੀ ਤੇ ਗ਼ਰੀਬ ਦੇਸ਼ਾਂ ਦੀ ਮਦਦ ਕਰਨ ਦੇ ਨਾਲ ਕਾਰਬਨ ਨਿਕਾਸੀ ਘਟਾਉਣ ਲਈ ਸੁਝਾਅ ਦਿੱਤੇ।