ਭੁਬਨੇਸ਼ਵਰ, 5 ਦਸੰਬਰ – ਇੱਥੋਂ ਦੇ ਕਲਿੰਗਾ ਸਟੇਡੀਅਮ ਵਿੱਚ ਖੇਡੇ ਗਏ ਹਾਕੀ ਜੂਨੀਅਰ ਵਰਲਡ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਅਰਜਨਟੀਨਾ ਨੇ ਛੇ ਵਾਰ ਦੇ ਜੂਨੀਅਰ ਵਰਲਡ ਕੱਪ ਚੈਂਪੀਅਨ ਜਰਮਨੀ ਨੂੰ 4-2 ਨਾਲ ਹਰਾ ਕੇ ਜੂਨੀਅਰ ਵਰਲਡ ਚੈਂਪੀਅਨਸ਼ਿਪ ਦਾ ਖ਼ਿਤਾਬੀ ਆਪਣੇ ਨਾਮ ਕੀਤਾ।
ਅਰਜਨਟੀਨਾ ਦੇ ਖਿਡਾਰੀ ਲਾਓਟਰੋ ਡੋਮਿਨੀ ਨੇ ਮੈਚ ਦੌਰਾਨ ਟੀਮ ਲਈ ਤਿੰਨ ਗੋਲ ਕੀਤੇ। ਉਸ ਨੇ 10ਵੇਂ, 25ਵੇਂ ਤੇ 50ਵੇਂ ਮਿੰਟ ਵਿੱਚ ਤਿੰਨ ਪੈਨਲਟੀ ਕਾਰਨਰਾਂ ਨੂੰ ਗੋਲਾਂ ਵਿੱਚ ਬਦਲਿਆ। ਉਸ ਤੋਂ ਇਲਾਵਾ ਅਰਜਨਟੀਨਾ ਦੇ ਖਿਡਾਰੀ ਫਰੈਂਕੋ ਅਗੋਸਟਿਨੀ ਨੇ ਟੀਮ ਲਈ ਖੇਡ ਖ਼ਤਮ ਹੋਣ ਦੇ ਕੁੱਝ ਸਕਿੰਟ ਪਹਿਲਾਂ 60ਵੇਂ ਮਿੰਟ ਵਿੱਚ ਹੂਟਰ ਵੱਜਣ ਤੋਂ ਪਹਿਲਾਂ ਫ਼ੀਲਡ ਗੋਲ ਕਰਕੇ ਟੀਮ ਦੀ ਜਿੱਤ ਉੱਤੇ ਪੱਕੀ ਮੋਹਰ ਲਗਾ ਦਿੱਤੀ। ਜਰਮਨੀ ਵੱਲੋਂ ਜੂਲੀਅਸ ਹੇਨਰ ਨੇ 36ਵੇਂ ਮਿੰਟ ਅਤੇ ਮਾਸ ਪੈਂਡਟ ਨੇ 47ਵੇਂ ਮਿੰਟ ਵਿੱਚ ਗੋਲ ਕੀਤੇ। ਅਰਜਨਟੀਨਾ ਨੇ ਇਸ ਤੋਂ ਪਹਿਲਾਂ 2005 ਵਿੱਚ ਰੋਟਰਡਮ ਵਿਖੇ ਖੇਡੇ ਗਏ ਮੈਚ ਦੌਰਾਨ ਆਸਟਰੇਲੀਆ ਨੂੰ 2-1 ਨਾਲ ਹਰਾ ਕੇ ਹਾਕੀ ਜੂਨੀਅਰ ਵਰਲਡ ਕੱਪ ਜਿੱਤਿਆ ਸੀ।
Hockey ਜੂਨੀਅਰ ਹਾਕੀ ਵਰਲਡ ਕੱਪ: ਅਰਜਨਟੀਨਾ ਬਣਿਆ ਜੂਨੀਅਰ ਵਰਲਡ ਚੈਂਪੀਅਨ, ਜਰਮਨੀ ਨੂੰ 4-2...