ਕੁਆਲਾਲੰਪੁਰ, 16 ਦਸੰਬਰ – ਇੱਥੇ ਜੂਨੀਅਰ ਪੁਰਸ਼ ਹਾਕੀ ਵਰਲਡ ਕੱਪ ਦੇ ਕਾਂਸੇ ਦੇ ਤਗਮੇ ਦੇ ਮੈਚ ਵਿੱਚ ਭਾਰਤ ਨੂੰ ਸਪੇਨ ਹੱਥੋਂ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਪੇਨ ਲਈ ਨਿਕੋਲਸ ਅਲਵਾਰੇਜ਼ ਨੇ 25ਵੇਂ ਤੇ 51ਵੇਂ ਮਿੰਟ ‘ਚ ਅਤੇ ਪੈਚਾਮੇ ਪੀ. ਨੇ 40ਵੇਂ ਮਿੰਟ ‘ਚ ਗੋਲ ਕੀਤੇ, ਜਦੋਂ ਕਿ ਭਾਰਤ ਲਈ ਇਕਲੌਤਾ ਗੋਲ ਸੁਨੀਲ ਜੋਜੋ ਨੇ 28ਵੇਂ ਮਿੰਟ ‘ਚ ਕਰਕੇ ਸਕੋਰ 1-1 ਨਾਲ ਬਰਾਬਰ ਕੀਤਾ ਪਰ ਇਹ ਗੋਲ ਕੰਮ ਨਾ ਆਇਆ।
ਦੋ ਵਾਰ ਦੇ ਜੂਨੀਅਰ ਵਰਲਡ ਚੈਂਪੀਅਨ ਦੀ ਪੈਨਲਟੀ ਕਾਰਨਰ ਨੂੰ ਗੋਲ ‘ਚ ਨਾ ਬਦਲਣ ਦੀ ਕਮਜ਼ੋਰੀ ਮੁੜ ਸਾਹਮਣੇ ਆਈ। ਭਾਰਤ ਨੂੰ ਟੂਰਨਾਮੈਂਟ ‘ਚ ਦੂਜੀ ਵਾਰ ਸਪੇਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮੈਚ ‘ਚ ਸਪੇਨ ਨੇ ਭਾਰਤ ‘ਤੇ ਪੂਰੀ ਤਰ੍ਹਾਂ ਦਬਾਅ ਬਣਾਈ ਰੱਖਿਆ। ਜੇ ਭਾਰਤੀ ਗੋਲਕੀਪਰ ਮੋਹਿਤ ਸ਼ਸ਼ੀਕੁਮਾਰ ਪਹਿਲੇ ਅੱਧ ਤੋਂ ਬਾਅਦ ਕੁੱਝ ਸ਼ਾਨਦਾਰ ਬਚਾਅ ਨਾ ਕਰਦਾ ਤਾਂ ਹਾਰ ਦਾ ਫ਼ਰਕ ਵੱਡਾ ਹੋ ਸਕਦਾ ਸੀ। ਮੋਹਿਤ ਨੇ 33ਵੇਂ ਮਿੰਟ ‘ਚ ਬਹੁਤ ਸ਼ਾਨਦਾਰ ਢੰਗ ਨਾਲ ਦੋ ਗੋਲ ਬਚਾਏ। ਸਪੇਨ ਲਈ ਅਲਵਾਰੇਜ਼ ਨੇ ਗੋਲ ਦੀ ਸ਼ੁਰੂਆਤ ਕੀਤੀ ਅਤੇ ਤਿੰਨ ਮਿੰਟ ਬਾਅਦ ਭਾਰਤ ਨੇ ਸੁਨੀਲ ਜੋਜੋ ਦੇ ਪੈਨਲਟੀ ਕਾਰਨਰ ਦੇ ਗੋਲ ਰਾਹੀਂ ਬਰਾਬਰੀ ਕਰ ਲਈ। ਫਿਰ ਭਾਰਤ ਪੈਨਲਟੀ ਕਾਰਨਰ ਨੂੰ ਗੋਲ ‘ਚ ਬਦਲਣ ‘ਚ ਬੁਰੀ ਤਰ੍ਹਾਂ ਅਸਫਲ ਰਿਹਾ। 28ਵੇਂ ਮਿੰਟ ਵਿੱਚ ਜੋਜੋ ਦੀ ਕੋਸ਼ਿਸ਼ ਨੂੰ ਛੱਡ ਕੇ ਭਾਰਤ ਲਈ ਪੈਨਲਟੀ ਕਾਰਨਰ ਦੀਆਂ ਅੱਠ ਕੋਸ਼ਿਸ਼ਾਂ ਅਸਫਲ ਰਹੀਆਂ। ਸਪੇਨ ਨੇ 40ਵੇਂ ਮਿੰਟ ‘ਚ ਪੈਚਾਮੇ ਦੇ ਗੋਲ ਦੀ ਮਦਦ ਨਾਲ ਲੀਡ ਲੈ ਲਈ। 51ਵੇਂ ਮਿੰਟ ‘ਚ ਅਲਵਾਰੇਜ਼ ਨੇ ਭਾਰਤ ਦੇ ਖਿੱਲਰੇ ਡਿਫੈਂਸ ਖ਼ਿਲਾਫ਼ ਗੋਲ ਕਰ ਕੇ ਲੀਡ 3-1 ਕਰ ਲਈ। ਬਾਅਦ ‘ਚ ਭਾਰਤ ਨੇ ਗੋਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਸਭ ਨਾਕਾਮ ਰਹੀਆਂ।
Hockey ਜੂਨੀਅਰ ਹਾਕੀ ਵਰਲਡ ਕੱਪ: ਸਪੇਨ ਨੇ ਭਾਰਤ ਨੂੰ 3-1 ਨਾਲ ਹਰਾ ਕਿ...