ਨਵੀਂ ਦਿੱਲੀ, 30 ਜਨਵਰੀ – ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਕਿਸਾਨਾਂ ਵੱਲੋਂ ਕੱਢੀ ਗਈ ‘ਟਰੈਕਟਰ ਪਰੇਡ’ ਹਿੰਸਾ ਦੇ ਮਾਮਲੇ ਵਿੱਚ ਦਿੱਲੀ ਪੁਲੀਸ ਨੇ ਆਈਟੀਓ ‘ਚ ਹਿੰਸਾ ਦੌਰਾਨ ਇੱਕ ਪ੍ਰਦਰਸ਼ਨਕਾਰੀ ਦੀ ਮੌਤ ਦੇ ਮਾਮਲੇ ‘ਚ ਜਨਤਾ ਨੂੰ ਕਥਿਤ ਗੁਮਰਾਹ ਕਰਨ ਦੇ ਦੋਸ਼ ਹੇਠ ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ, ਸੀਨੀਅਰ ਪੱਤਰਕਾਰ ਰਾਜਦੀਪ ਸਰਦੇਸਾਈ, ਮਿਰਨਾਲ ਪਾਂਡੇ, ‘ਕਾਰਵਾਂ’ ਅਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਕੇਸ ਆਈ.ਪੀ. ਅਸਟੇਟ ਥਾਣੇ ‘ਚ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਨੋਇਡਾ ਪੁਲੀਸ ਨੇ ਵੀ ਦਿੱਲੀ ਵਿੱਚ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਦੇ ਮਾਮਲੇ ‘ਚ ਸ਼ਸ਼ੀ ਥਰੂਰ, ਰਾਜਦੀਪ ਸਰਦੇਸਾਈ ਅਤੇ ਛੇ ਹੋਰ ਪੱਤਰਕਾਰਾਂ ਖ਼ਿਲਾਫ਼ ਦੇਸ਼ ਧ੍ਰੋਹ ਦੀਆਂ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਸੀ। ਮੱਧ ਪ੍ਰਦੇਸ਼ ਪੁਲੀਸ ਵੱਲੋਂ ਵੀ ਸ਼ਸ਼ੀ ਥਰੂਰ ਅਤੇ ਛੇ ਪੱਤਰਕਾਰਾਂ ਖ਼ਿਲਾਫ਼ ਟਰੈਕਟਰ ਰੈਲੀ ਸਬੰਧੀ ‘ਗੁੰਮਰਾਹਕੁਨ’ ਟਵੀਟ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।
Home Page ਟਰੈਕਟਰ ਪਰੇਡ ਹਿੰਸਾ: ਦਿੱਲੀ ਪੁਲੀਸ ਨੇ ਸ਼ਸ਼ੀ ਥਰੂਰ, ਪੱਤਰਕਾਰ ਰਾਜਦੀਪ ਸਰਦੇਸਾਈ, ਮਿਰਨਾਲ...