ਮੁੰਬਈ, 5 ਮਈ – ਟਵਿੱਟਰ ਨੇ ‘ਨਫ਼ਰਤੀ ਵਤੀਰਾ ਤੇ ਇਤਰਾਜ਼ਯੋਗ ਵਿਹਾਰ’ ਨੀਤੀ ਦੀ ਉਲੰਘਣਾ ਕਰਨ ‘ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਖਾਤਾ ਪੱਕੇ ਤੌਰ ‘ਤੇ ਬੰਦ ਕਰ ਦਿੱਤਾ ਹੈ। ਟਵਿੱਟਰ ਨੇ ਅੱਜ ਇਸ ਸਬੰਧੀ ਜਾਣਕਾਰੀ ਦਿੱਤੀ। ਅਦਾਕਾਰਾ ਦੇ ਖਾਤੇ ‘ਤੇ ‘ਅਕਾਊਂਟ ਸਸਪੈਂਡਿਡ’ ਲਿਖਿਆ ਆ ਰਿਹਾ ਹੈ। ਉਸ ਨੇ ਪੱਛਮੀ ਬੰਗਾਲ ‘ਚ ਭਾਜਪਾ ‘ਤੇ ਮਮਤਾ ਬੈਨਰਜੀ ਦੀ ਅਗਵਾਈ ਹੇਠਲੀ ਟੀਐੱਮਸੀ ਦੀ ਜਿੱਤ ਅਤੇ ਚੋਣਾਂ ਤੋਂ ਬਾਅਦ ਹਿੰਸਾ ਨੂੰ ਲੈ ਕੇ ਕਈ ਪੋਸਟਾਂ ਕੀਤੀਆਂ ਸਨ। ਸੂਬੇ ‘ਚ ਰਾਸ਼ਟਰਪਤੀ ਰਾਜ ਦੀ ਮੰਗ ਕਰਦਿਆਂ ਅਦਾਕਾਰਾ ਨੇ ਹਿੰਸਾ ਲਈ ਬੈਨਰਜੀ ਨੂੰ ਕਸੂਰਵਾਰ ਦੱਸਿਆ ਸੀ ਅਤੇ ਅਜਿਹੇ ਨਾਵਾਂ ਨਾਲ ਸੰਬੋਧਨ ਕੀਤਾ ਸੀ ਜਿਨ੍ਹਾਂ ਨੂੰ ਪ੍ਰਕਾਸ਼ਿਤ ਨਹੀਂ ਕੀਤਾ ਜਾ ਸਕਦਾ। ਟਵਿੱਟਰ ਨੇ ਕਿਹਾ, ‘ਅਸੀਂ ਸਪਸ਼ਟ ਕਰ ਰਹੇ ਹਾਂ ਕਿ ਅਸੀਂ ਉਸ ਵਿਹਾਰ ਖ਼ਿਲਾਫ਼ ਸਖ਼ਤ ਕਾਰਵਾਈ ਕਰਾਂਗੇ ਜਿਸ ਨਾਲ ਆਫ਼ਲਾਈਨ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਹੋਵੇ’। ਉਨ੍ਹਾਂ ਕਿਹਾ, ‘ਸਬੰਧਿਤ ਖਾਤਾ ਟਵਿੱਟਰ ਦੇ ਨਿਯਮਾਂ, ਖ਼ਾਸ ਤੌਰ ‘ਤੇ ਸਾਡੀ ਨਫ਼ਰਤੀ ਵਿਹਾਰ ਨੀਤੀ ਅਤੇ ਇਤਰਾਜ਼ਯੋਗ ਨੀਤੀ ਦਾ ਵਾਰ ਵਾਰ ਉਲੰਘਣ ਕਰਨ ‘ਤੇ ਪੱਕੇ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ’।
Bollywood News ਟਵਿੱਟਰ ਵੱਲੋਂ ਅਦਾਕਾਰਾ ਕੰਗਨਾ ਦਾ ਖਾਤਾ ਬੰਦ