ਆਕਲੈਂਡ, 3 ਜਨਵਰੀ – ਟੀ ਪਾਤੀ ਮਾਓਰੀ ਪਾਰਟੀ ਦੀ ਸਹਿ-ਸੰਸਥਾਪਕ, ਆਗੂ ਅਤੇ ਲੰਬੇ ਸਮੇਂ ਤੋਂ ਸੰਸਦ ਮੈਂਬਰ ਡੇਮ ਤਾਰਿਆਨਾ ਤੁਰੀਆ ਦਾ ਅੱਜ ਸਵੇਰ ਵਾਂਗਾਨੁਈ ‘ਚ ਦੇਹਾਂਤ ਹੋ ਗਿਆ ਹੈ, ਉਹ 80 ਸਾਲ ਦੀ ਸੀ।
ਟੀ ਪਾਤੀ ਮਾਓਰੀ ਦੀ ਆਗੂ ਤੁਰੀਆ ਨੂੰ ਦੇਸ਼ ਭਰ ਦੇ ਰਾਜਨੇਤਾ ਨੇ ਸ਼ਰਧਾਂਜਲੀ ਭੇਟ ਕੀਤੀ। ਤੁਰੀਆ ਨੇ ਲੇਬਰ ਅਤੇ ਨੈਸ਼ਨਲ ਸਰਕਾਰਾਂ ਦੋਵਾਂ ਦੇ ਅਧੀਨ ਇੱਕ ਮੰਤਰੀ ਵਜੋਂ ਸੇਵਾ ਨਿਭਾਈ ਅਤੇ 18 ਸਾਲਾਂ ਤੱਕ ਸੰਸਦ ਮੈਂਬਰ ਰਹੀ।
ਜ਼ਿਕਰਯੋਗ ਹੈ ਕਿ ਵਾਂਗਾਨੁਈ ਵਿੱਚ 79 ਦਿਨਾਂ ਦੇ ਮੋਟੂਆ ਗਾਰਡਨ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨ ਤੋਂ ਇੱਕ ਸਾਲ ਬਾਅਦ ਵਹਾਇਨ ਮਾਓਰੀ ਰਾਜਨੀਤਿਕ ਆਗੂ ਤੁਰੀਆ ਪਹਿਲੀ ਵਾਰ 1996 ਵਿੱਚ ਲੇਬਰ ਪਾਰਟੀ ਵੱਲੋਂ ਲਿਸਟ ਐਮਪੀ ਦੇ ਤੌਰ ‘ਤੇ ਸੰਸਦ ਵਿੱਚ ਦਾਖਲ ਹੋਈ ਸੀ।
ਮਾਓਰੀ ਪਾਰਟੀ ਆਗੂ ਤੁਰੀਆ ਜੋ ਪ੍ਰਧਾਨ ਮੰਤਰੀ ਸਰ ਜੌਹਨ ਕੀ ਦੇ ਨਾਲ 2008 ਵਿੱਚ ਘੱਟ ਗਿਣਤੀ ਸਰਕਾਰ ਦਾ ਹਿੱਸਾ ਵੀ ਰਹੀ ਸੀ।
ਮੌਜੂਦਾ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕਿਹਾ ਕਿ ਮਾਓਰੀ ਪਾਰਟੀ ਆਗੂ ਤੁਰੀਆ ਨੇ ਨਿਊਜ਼ੀਲੈਂਡ ਲਈ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਲੇਬਰ ਲੀਡਰ ਤੇ ਸਾਬਕਾ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਕਿਹਾ ਕਿ ਤੁਰੀਆ ਇੱਕ ਸੱਚੀ ਆਗੂ ਸੀ।
Home Page ਟੀ ਪਾਤੀ ਮਾਓਰੀ ਪਾਰਟੀ ਦੀ ਸਹਿ-ਸੰਸਥਾਪਕ ਅਤੇ ਐਮਪੀ ਡੇਮ ਤਾਰਿਆਨਾ ਤੁਰੀਆ ਦਾ...