ਹੈਮਿਲਟਨ, 25 ਸਤੰਬਰ (ਜਰਨੈਲ ਸਿੰਘ ਰਾਹੋਂ) – ਵਾਇਕਾਟੋ ਸ਼ਹੀਦੇ-ਆਜ਼ਮ-ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਹੈਮਿਲਟਨ ਵੱਲੋਂ ਟੀ-20 ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ ਮੈਚ ਅੱਜ ਇਨਸ ਕੌਮਨ ਪਾਰਕ ਹੈਮਿਲਟਨ ਵਿਖੇ ਸਵੇਰੇ 10 ਵਜੇ ਸ਼ੁਰੂ ਹੋਏ। ਪਹਿਲਾ ਸੈਮੀਫਾਈਨਲ ਮੈਚ ਕਿੰਗਜ਼ ਇਲੈਵਨ ਆਕਲੈਂਡ ਤੇ ਪੰਜਾਬ ਇਲੈਵਨ ਹੈਮਿਲਟਨ ਵਿਚਕਾਰ ਖੇਡਿਆ ਗਿਆ। ਜਿਸ ਵਿੱਚ ਪੰਜਾਬ ਇਲੈਵਨ ਜਿੱਤ ਕੇ ਫਾਈਨਲ ਵਿੱਚ ਪਹੁੰਚ ਗਈ। ਦੂਸਰਾ ਸੈਮੀਫਾਈਨਲ ਲਿੱਟਲ ਮਾਸਟਰ ਹੈਮਿਲਟਨ ਤੇ ਈਸਟਰਨ ਕਿੰਗਜ਼ ਆਕਲੈਂਡ ਦੇ ਵਿਚਕਾਰ ਖੇਡਿਆ ਗਿਆ ਈਸਟਰਨ ਕਿੰਗਜ਼ ਆਪਣੀ ਵਿਰੋਧੀ ਟੀਮ ਨੂੰ ਹਰਾ ਕੇ ਫਾਈਨਲ ਵਿੱਚ ਆਪਣਾ ਸਥਾਨ ਪੱਕਾ ਕੀਤਾ।
ਫਾਈਨਲ ਮੁਕਾਬਲਾ ਠੀਕ 2.30 ਸ਼ੁਰੂ ਕਰਨ ਤੋਂ ਪਹਿਲਾਂ ਸ. ਗੁਰਪ੍ਰੀਤ ਸਿੰਘ ਢਿੱਲੋਂ ਨੇ ਮੈਚ ਦਾ ਉਦਘਾਟਨ ਕਰਦਿਆਂ ਟਰੱਸਟ ਨੂੰ ਟੂਰਨਾਮੈਂਟ ਦੀ ਵਧਾਈ ਦਿੱਤੀ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਸਪੌਸ਼ਰਜ ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਢਿੱਲੋਂ, ਜਿੰਦੀਂ ਔਜਲਾ ਮੁਠੱਡਾ, ਹਰਪ੍ਰੀਤ ਗਿੱਲ, ਹਰੀਸ਼ ਬਿਰਲਾ, ਵਿਜੇ ਪਾਲ ਸੂਰੀਆ ਨੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ।
ਪੰਜਾਬ ਇਲੈਵਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ‘ਚ 138 ਦੌੜਾਂ ਬਣਾਈਆਂ। ਜਿਸ ਦੇ ਜਵਾਬ ‘ਚ ਈਸਟਰਨ ਕਿੰਗਜ਼ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ 17ਵੇਂ ਓਵਰ ‘ਚ 140 ਦੌੜਾਂ ਬਣਾ ਕੇ ਮੈਚ ਜਿੱਤ ਕੇ ਟੂਰਨਾਮੈਂਟ ਆਪਣੇ ਨਾਂਅ ਕਰ ਲਿਆ। ਬੈੱਸਟ ਬੈਟਸਮੈਨ ਮਇੰਕ ਸੂਦ ਤੇ ਬੈੱਸਟ ਬੌਲਰ ਰਾਜਨ ਐਲਾਨਿਆ ਗਿਆ। ਜੇਤੂ ਟੀਮ ਨੂੰ 1500 ਡਾਲਰ ਤੇ ਟਰਾਫ਼ੀ ਅਤੇ ਉਪ-ਜੇਤੂ ਟੀਮ ਨੂੰ 1000 ਡਾਲਰ ਤੇ ਟਰਾਫ਼ੀ ਇਨਾਮ ‘ਚ ਦਿੱਤੇ ਗਏ।
ਸਾਰੇ ਖਿਡਾਰੀਆਂ ਅਤੇ ਦਰਸ਼ਕਾਂ ਲਈ ਟਰੱਸਟ ਵੱਲੋਂ ਗਰਮਾ ਗਰਮ ਚਾਹ, ਪੀਜੇ, ਜੂਸ, ਫਰੂਟਸ ਤੇ ਬੱਚਿਆਂ ਲਈ ਚਿੱਪਸ ਦਾ ਪ੍ਰਬੰਧ ਕੀਤਾ ਗਿਆ ਸੀ। ਟੂਰਨਾਮੈਂਟ ਦੇ ਪ੍ਰਬੰਧਕਾਂ ਵੱਲੋਂ ਸਪੌਸ਼ਰਜ ਸੁਸ਼ਮਾ ਕਾਂਸਲ ਸਮੱਗਲਰ ਲੀਕਰ, ਰੌਸ਼ਨ ਲਾਲ ਨੌਹਰੀਆ ਜੀ, ਕਰਨ ਪੁਰੇਵਾਲ, ਗੁਰਪ੍ਰੀਤ ਸਿੰਘ ਢਿੱਲੋਂ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਢਿੱਲੋਂ, ਮੋਹਸਿੰਨ, ਸੁਖਰਾਜ ਸਿੰਘ ਕਰਨਦੀਪ ਜੰਜੂਆਂ ਦਾ ਧੰਨਵਾਦ ਕੀਤਾ ਗਿਆ। ਵਿਜੇ ਕੁਮਾਰ ਸੂਰੀਆ ਤੇ ਹਰੀਸ਼ ਬਿਰਲਾ ਪਰਿਵਾਰਾਂ ਨੇ ਗਰਮਾ ਗਰਮ ਚਾਹ ਦੀ ਸੇਵਾ ਕੀਤੀ, ਫਰੂਟ ਜੂਸ ਦੀ ਸੇਵਾ ਕੁਲਵਿੰਦਰ ਸਿੰਘ ਬੰਗੇਂ ਵੈਜੀਹੈਵਨ ਮੌਰਿੰਸ਼ਵੈਲ ਵੱਲੋਂ ਕੀਤੀ ਗਈ। ਸਪੈਸ਼ਲ ਤੌਰ ‘ਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਟੂਰਨਾਮੈਂਟ ਨੂੰ ਸਫਲ ਕਰਨ ਦੇ ਲਈ ਪੂਰੀ ਮਿਹਨਤ ਕੀਤੀ, ਜਿਨ੍ਹਾਂ ‘ਚ ਮਨਜੀਤ ਸਿੰਘ, ਸੰਦੀਪ ਕਲਸੀ, ਲੱਵਦੀਪ, ਹਰਕੰਵਲ ਸਿੰਘ, ਵਿਜੇ ਪਾਲ ਸੂਰੀਆ, ਹਰੀਸ਼ ਬਿਰਲਾ, ਹਰਗੁਣਜੀਤ ਸਿੰਘ, ਕ੍ਰਿਕਟ ਟੀਮ ਦੇ ਮੈਂਬਰ ਰਾਜਵੀਰ ਸਿੰਘ ਰਾਹੋਂ, ਸੱਤਪਾਲ, ਜੀਤੂ, ਦਿੱਗਵਿਜੇ, ਜੱਸਕਰਨ, ਨਵਜੋਤ, ਐਮਜੇ, ਹਰਮਨ, ਪਰਮ, ਕਰਮਾ ਆਦਿ ਸ਼ਾਮਿਲ ਹਨ।
Cricket ਟੀ-20 ਕ੍ਰਿਕਟ ਟੂਰਨਾਮੈਂਟ ਈਸਟਰਨ ਕਿੰਗਜ਼ ਆਕਲੈਂਡ ਨੇ ਜਿੱਤਿਆ ਤੇ ਪੰਜਾਬ ਇਲੈਵਨ ਹੈਮਿਲਟਨ...