ਦੁਬਈ, 26 ਅਕਤੂਬਰ – ਟੀ-20 ਵਰਲਡ ਕੱਪ ਦੇ ਮੁਕਾਬਲੇ ਦੱਖਣੀ ਅਫ਼ਰੀਕਾ ਨੇ ਵੈਸਟ ਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਖਿਡਾਰੀ ਐਵਿਨ ਲੁਇਸ ਦੇ ਅਰਧ ਸੈਂਕੜੇ ਦੀ ਬਦੌਲਤ ਵੈਸਟ ਇੰਡੀਜ਼ ਨੇ 8 ਵਿਕਟਾਂ ‘ਤੇ 143 ਦੌੜਾਂ ਬਣਾਈਆਂ। ਹਾਲਾਂਕਿ ਟੀਮ ਦੀ ਬੱਲੇਬਾਜ਼ੀ ਬੁਰੀ ਤਰ੍ਹਾਂ ਬਿਖਰ ਗਈ।
ਵੈਸਟ ਇੰਡੀਜ਼ ਤੋਂ ੧੪੪ ਦੌੜਾਂ ਦੇ ਮਿਲੇ ਟੀਚੇ ਨੂੰ ਦੱਖਣੀ ਅਫ਼ਰੀਕਾ ਨੇ ਸਿਰਫ਼ 2 ਵਿਕਟਾਂ ਗੁਆ ਕੇ ਮੈਚ 10 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਲਿਆ। ਦੱਖਣੀ ਅਫ਼ਰੀਕਾ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਪਹਿਲੇ ਹੀ ਓਵਰ ਵਿੱਚ ਆਖ਼ਰੀ ਗੇਂਦ ‘ਤੇ ਕਪਤਾਨ ਤੇਂਬਾ ਬਾਵੁਮਾ ਨੂੰ ਆਂਦਰੇ ਰਸਲ ਨੇ ਰਨ-ਆਊਟ ਕਰ ਦਿੱਤਾ। ਇਸ ਤੋਂ ਬਾਅਦ ਰੀਜਾ ਹੈਂਡਰਿਕਸ ਤੇ ਰਾਸੀ ਵਾਨ ਡੇਰ ਡੁਸੇਨ ਨੇ 56 ਦੌੜਾਂ ਦੀ ਭਾਈਵਾਲੀ ਕੀਤੀ। ਹੈਂਡਰਿਕਸ ਨੇ 39 ਦੌੜਾਂ ਬਣਾਈਆਂ। ਟੀਮ ਲਈ ਐਡਨ ਮਾਰਕਰਾਮ ਨੇ ਨਾਬਾਦ 51 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਲਈ ਨੋਰਕੀਆ ਨੇ 4 ਓਵਰ ਵਿੱਚ 14 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਪ੍ਰਿਟੋਰੀਅਸ ਨੇ 3 ਤੇ ਕੇਸ਼ਵ ਨੂੰ 2 ਵਿਕਟ ਮਿਲੇ।
Home Page ਟੀ-20 ਕ੍ਰਿਕਟ ਵਰਲਡ ਕੱਪ: ਦੱਖਣੀ ਅਫ਼ਰੀਕਾ ਨੇ ਵੈਸਟ ਇੰਡੀਜ਼ ਨੂੰ 8 ਵਿਕਟਾਂ...