ਦੁਬਈ, 27 ਅਕਤੂਬਰ – ਇੱਥੇ ਖੇਡੇ ਜਾ ਰਹੇ ਟੀ-20 ਵਰਲਡ ਕੱਪ ਦੇ ਸੁਪਰ-12 ਗਰੁੱਪ -2 ਵਿੱਚ ਅੱਜ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ। ਪਾਕਿਸਤਾਨ ਨੇ ਹਾਰਿਸ਼ ਰਾਊਫ ਦੀਆਂ 4 ਵਿਕਟਾਂ ਦੀ ਮਦਦ ਨਾਲ ਪਹਿਲਾਂ ਨਿਊਜ਼ੀਲੈਂਡ ਨੂੰ 8 ਵਿਕਟ ਉੱਤੇ 134 ਦੌੜਾਂ ਉੱਤੇ ਰੋਕਿਆ। ਇਸ ਦੇ ਬਾਅਦ ਸ਼ੋਏਬ ਮਲਿਕ (ਨਾਬਾਦ 26), ਆਸਿਫ਼ ਅਲੀ (12 ਗੇਂਦ ਵਿੱਚ ਨਾਬਾਦ 27) ਅਤੇ ਮੁਹੰਮਦ ਰਿਜ਼ਵਾਨ (33) ਦੀ ਜ਼ੋਰਦਾਰ ਬੱਲੇਬਾਜ਼ੀ ਦੇ ਦਮ ਉੱਤੇ 5 ਵਿਕਟ ਖੁੰਝਾ ਕੇ ਟੀਚਾ ਹਾਸਲ ਕਰ ਲਿਆ। ਇਹ ਪਾਕਿਸਤਾਨ ਦੀ ਲਗਾਤਾਰ ਦੂਜੀ ਜਿੱਤ ਹੈ। ਉਸ ਨੇ ਆਪਣੇ ਪਹਿਲੇ ਮੈਚ ਵਿੱਚ ਭਾਰਤ ਉੱਤੇ 10 ਵਿਕਟਾਂ ਨਾਲ ਇਤਿਹਾਸਿਕ ਜਿੱਤ ਦਰਜ ਕੀਤੀ ਸੀ। ਇਸ ਦੇ ਨਾਲ ਹੀ ਉਹ ਪੁਆਇੰਟਸ ਟੇਬਲ ਵਿੱਚ ਟਾਪ ਉੱਤੇ ਪਹੁੰਚ ਗਿਆ ਹੈ।
ਇਸ ਤੋਂ ਪਹਿਲਾਂ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਦੀ ਟੀਮ ਨੇ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ਉੱਤੇ 134 ਦੌੜਾਂ ਹੀ ਬਣਾਈਆਂ। ਕੀਵੀ ਟੀਮ ਨੇ ਥੋੜ੍ਹੇ-ਥੋੜ੍ਹੇ ਅੰਤਰਾਲ ਉੱਤੇ ਵਿਕਟ ਗੁਆਏ ਅਤੇ ਅਤੇ ਉਸ ਦਾ ਕੋਈ ਵੀ ਬੱਲੇਬਾਜ਼ ਟਿੱਕ ਕੇ ਨਹੀਂ ਖੇਡ ਸਕਿਆ। ਸਲਾਮੀ ਬੱਲੇਬਾਜ਼ ਡੇਰਿਲ ਮਿਸ਼ੇਲ ਅਤੇ ਡੇਵਾਨ ਕਾਂਵੇ 27-27 ਦੌੜਾਂ ਬਣਾਈਆਂ ਜਦੋਂ ਕਿ ਕਪਤਾਨ ਕੇਨ ਵਿਲੀਅਮਸਨ ਨੇ 25 ਦੌੜਾਂ ਦਾ ਯੋਗਦਾਨ ਦਿੱਤਾ। ਪਾਕਿਸਤਾਨ ਦੀ ਗੇਂਦਬਾਜ਼ੀ ਅੱਗੇ ਕੀਵੀ ਖਿਡਾਰੀ ਬੇਬਸ ਨਜ਼ਰ ਆਏ, ਪਾਕਿਸਤਾਨ ਵੱਲੋਂ ਹਾਰਿਸ਼ ਰਾਊਫ ਨੇ 22 ਦੌੜਾਂ ਦੇ ਕੇ 4 ਵਿਕਟ ਹਾਸਲ ਕੀਤੇ ਜਦੋਂ ਕਿ ਇਮਾਦ ਵਸੀਮ ਨੇ 1, ਮੁਹੰਮਦ ਹਫੀਜ ਨੇ 16 ਦੌੜਾਂ ਦੇ ਕੇ 1 ਅਤੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੇ 21 ਦੌੜਾਂ ਦੇ 1 ਵਿਕਟ ਲਿਆ। ਨੇ ਵੀ ਰਾਊਫ ਦਾ ਚੰਗਾ ਸਾਥ ਨਿਭਾਇਆ।
ਕੀਵੀ ਟੀਮ ਵੱਲੋਂ ਮਿਲੇ 135 ਦੌੜਾਂ ਦਾ ਟੀਚਾ ਸਰ ਕਰਨ ਉੱਤਰੀ ਪਾਕਿਸਤਾਨ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਸ ਦੀਆਂ ਪਹਿਲੀਆਂ 5 ਵਿਕਟਾਂ 98 ਦੌੜਾਂ ਉੱਤੇ ਡਿੱਗ ਗਈਆਂ ਪਰ ਆਸਿਫ਼ ਤੇ ਮਲਿਕ ਨੇ ਵਧੀਆ ਖੇਡ ਦਿਖਾਈ। ਪਾਕਿਸਤਾਨ ਦੇ ਬੱਲੇਬਾਜ਼ ਆਸਿਫ਼ ਨੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਛੱਕੇ ਮਾਰ ਕੇ ਪ੍ਰੇਸ਼ਾਨ ਕਰ ਦਿੱਤਾ। ਪਾਕਿਸਤਾਨ ਨੇ 135 ਦੌੜਾਂ ਦਾ ਜੇਤੂ ਟੀਚਾ 18.4 ਓਵਰਾਂ ਵਿੱਚ ਹੀ ਸਰ ਕਰ ਲਿਆ। ਨਿਊਜ਼ੀਲੈਂਡ ਵੱਲੋਂ ਤੇਜ਼ ਗੇਂਦਬਾਜ਼ ਟਰੈਂਟ ਬੋਲਟ ਨੇ 1 ਵਿਕਟ, ਟਿਮ ਸਾਊਥੀ ਨੇ 1 ਅਤੇ ਈਸ਼ ਸੋਢੀ ਨੇ 2 ਵਿਕਟ ਹਾਸਲ ਕੀਤੇ।
Cricket ਟੀ-20 ਕ੍ਰਿਕਟ ਵਰਲਡ ਕੱਪ: ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾ...