ਅਹਿਮਦਾਬਾਦ, 1 ਫਰਵਰੀ – ਭਾਰਤ ਨੇ ਅੱਜ ਇੱਥੇ ਸ਼ੁਭਮਨ ਗਿੱਲ ਦੇ ਨਾਬਾਦ ਸੈਂਕੜੇ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਨਿਊਜ਼ੀਲੈਂਡ ਨੂੰ ਤਿਜਾ ਤੇ ਆਖ਼ਰੀ ਮੈਚ 168 ਦੌੜਾਂ ਨਾਲ ਹਰਾ ਦਿੱਤਾ ਅਤੇ ਤਿੰਨ ਮੈਚਾਂ ਦੀ ਟੀ-20 ਲੜੀ 2-1 ਨਾਲ ਆਪਣੇ ਨਾਮ ਕਰ ਲਈ ਹੈ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਮੇਜ਼ਬਾਨ ਭਾਰਤ ਨੇ ਨਿਰਧਾਰਤ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ’ਤੇ 234 ਦੌੜਾਂ ਬਣਾਈਆਂ। ਇਸ ਵਿੱਚ ਗਿੱਲ ਨੇ 63 ਗੇਂਦਾਂ ਵਿੱਚ ਨਾਬਾਦ 126 ਦੌੜਾਂ, ਰਾਹੁਲ ਤ੍ਰਿਪਾਠੀ ਨੇ 22 ਗੇਂਦਾਂ ਵਿੱਚ 44, ਕਪਤਾਨ ਹਾਰਦਿਕ ਪੰਡਿਆ ਨੇ 17 ਗੇਂਦਾਂ ਵਿੱਚ 30 ਅਤੇ ਸੂਰਿਆਕੁਮਾਰ ਯਾਦਵ ਨੇ 13 ਗੇਂਦਾਂ ਵਿੱਚ 24 ਦੌੜਾਂ ਦਾ ਯੋਗਦਾਨ ਪਾਇਆ। ਗਿੱਲ ਨੇ ਆਪਣੀ ਪਾਰੀ ਵਿੱਚ 12 ਚੌਕੇ ਅਤੇ 7 ਛਿੱਕੇ ਜੜੇ। ਨਿਊਜ਼ੀਲੈਂਡ ਵੱਲੋਂ ਐੱਮ ਬਰੇਸਵੈੱਲ, ਬਲੇਅਰ ਟਿਕਨਰ, ਇਸ਼ ਸੋਢੀ ਅਤੇ ਡੈਰੇਲ ਮਿਸ਼ੇਲ ਨੇ 1-1 ਵਿਕਟ ਲਈ।
ਭਾਰਤ ਵੱਲੋਂ ਮਿਲੇ 235 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਮਹਿਮਾਨ ਨਿਊਜ਼ੀਲੈਂਡ ਦੀ ਟੀਮ 12.1 ਓਵਰਾਂ ਵਿੱਚ 66 ਦੌੜਾਂ ਬਣਾ ਕੇ ਆਊਟ ਹੋ ਗਈ। ਨਿਊਜ਼ੀਲੈਂਡ ਦੀ ਸ਼ੁਰੂਆਤ ਬੇਹੱਦ ਨਿਰਾਸ਼ਾਜਨਕ ਰਹੀ। ਟੀਮ ਨੇ ਪਹਿਲੇ ਤਿੰਨ ਓਵਰਾਂ ਵਿੱਚ ਹੀ 4 ਵਿਕਟਾਂ ਗੁਆ ਦਿੱਤੀਆਂ ਸਨ। ਨਿਊਜ਼ੀਲੈਂਡ ਦੇ ਦੋ ਖਿਡਾਰੀ ਡੈਰੇਲ ਮਿਸ਼ੇਲ (35) ਅਤੇ ਮਿਸ਼ੇਲ ਸੈਂਟਨਰ (13) ਹੀ ਦਹਾਈ ਦੇ ਅੰਕੜੇ ’ਚ ਪਹੁੰਚ ਸਕੇ। ਇਸ ਦੌਰਾਨ ਕਪਤਾਨ ਪੰਡਿਆ ਨੇ 4, ਅਰਸ਼ਦੀਪ ਸਿੰਘ, ਉਮਰਾਨ ਮਲਿਕ ਅਤੇ ਸ਼ਿਵਮ ਮਾਵੀ ਨੇ 2-2 ਵਿਕਟਾਂ ਲਈਆਂ।
Cricket ਟੀ-20: ਭਾਰਤ ਨੇ ਨਿਊਜ਼ੀਲੈਂਡ ਨੂੰ ਤਿਜਾ ਮੈਚ 168 ਦੌੜਾਂ ਨਾਲ ਹਰਾ ਕੇ...