ਟੀ-20 ਲੜੀ: ਭਾਰਤ ਨੇ ਇੰਗਲੈਂਡ ਨੂੰ ਦੂਜਾ ਮੈਚ 7 ਵਿਕਟਾਂ ਨਾਲ ਹਰਾਇਆ

ਅਹਿਮਦਾਬਾਦ, 14 ਮਾਰਚ – ਭਾਰਤ ਨੇ ਇੰਗਲੈਂਡ ਨੂੰ ਹਰਾ ਕੇ ਦੂਜਾ ਟੀ-20 ਮੈਚ 7 ਵਿਕਟਾਂ ਨਾਲ ਜਿੱਤ ਲਿਆ ਹੈ। ਮੇਜ਼ਬਾਨ ਟੀਮ ਭਾਰਤੀ ਟੀਮ ਨੇ ਮਹਿਮਾਨ ਟੀਮ ਆਸਟਰੇਲੀਆ ਵੱਲੋਂ ਮਿਲਿਆ 165 ਦੌੜਾਂ ਦਾ ਟੀਚਾ 3 ਵਿਕਟਾਂ ਗੁਆ ਕੇ 17.3 ਓਵਰਾਂ ‘ਚ ਹਾਸਲ ਕਰ ਲਿਆ। ਭਾਰਤ ਵੱਲੋਂ ਇਸ਼ਾਨ ਕਿਸ਼ਨ ਨੇ 56 ਅਤੇ ਕਪਤਾਨ ਵਿਰਾਟ ਕੋਹਲੀ ਨੇ 76 ਦੌੜਾਂ ਬਣਾਈਆਂ। ਜਦੋਂ ਕਿ ਰਿਸ਼ਭ ਪੰਤ ਨੇ 26 ਦੌੜਾਂ ਦਾ ਯੋਗਦਾਨ ਪਾਇਆ। ਇੰਗਲੈਂਡ ਵੱਲੋਂ ਸੈਮ ਕੁਰਨ, ਕ੍ਰਿਸ ਜੌਰਡਨ ਅਤੇ ਅਦੀਲ ਰਾਸ਼ਿਦ ਨੇ 1-1 ਵਿਕਟ ਲਈ।
ਇਸ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਨ ਪਹਿਲਾਂ ਬੱਲੇਬਾਜ਼ੀ ਕਰਦੇ ਹੋਏੇ 5 ਮੈਚਾਂ ਦੀ ਟੀ-20 ਲੜੀ ਦੇ ਦੂਜੇ ਮੈਚ ਵਿੱਚ ਭਾਰਤ ਨੂੰ ਜਿੱਤ ਲਈ 165 ਦੌੜਾਂ ਦਾ ਟੀਚਾ ਦਿੱਤਾ। ਭਾਰਤੀ ਟੀਮ ਨੇ ਇੱਥੇ ਨਰਿੰਦਰ ਮੋਦੀ ਸਟੇਡੀਅਮ ‘ਚ ਟਾਸ ਜਿੱਤ ਕੇ ਇੰਗਲੈਂਡ ਦੀ ਟੀਮ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਇੰਗਲੈਂਡ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ‘ਚ 6 ਵਿਕਟਾਂ ਗੁਆ ਕੇ 164 ਦੌੜਾਂ ਬਣਾਈਆਂ। ਟੀਮ ਵੱਲੋਂ ਜੇਸਨ ਰੌਏ ਨੇ 46 ਦੌੜਾਂ, ਜਦੋਂ ਕਿ ਡੇਵਿਡ ਮਲਾਨ ਨੇ 24, ਜੌਨੀ ਬੇਅਰਸਟੋਅ ਨੇ 20, ਇਓਨ ਮੋਰਗਨ 28 ਅਤੇ ਬੇਨ ਸਟੋਕਸ ਨੇ 24 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਵੱਲੋਂ ਸ਼ਾਰਦੁਲ ਠਾਕੁਰ ਤੇ ਵਾਸ਼ਿੰਗਟਨ ਸੁੰਦਰ 2 ਵਿਕਟਾਂ ਲਈਆਂ ਜਦੋਂ ਕਿ ਭੁਵਨੇਸ਼ਵਰ ਕੁਮਾਰ ਤੇ ਯੁਜਵੇਂਦਰ ਚਾਹਲ ਨੂੰ 1-1 ਵਿਕਟ ਮਿਲੀ। ਭਾਰਤੀ ਬੱਲੇਬਾਜ਼ ਇਸ਼ਾਨ ਕਿਸ਼ਨ ਨੂੰ ‘ਪਲੇਅਰ ਆਫ਼ ਦਿ ਮੈਚ’ ਐਲਾਨਿਆ ਗਿਆ।