ਐਡੀਲੇਡ, 10 ਨਵੰਬਰ – ਇਥੇ ਇੰਗਲੈਂਡ ਨੇ ਭਾਰਤ ਨੂੰ ਟੀ-20 ਵਰਲਡ ਕੱਪ ਦੇ ਦੂਜੇ ਸੈਮੀਫਾਈਨਲ ਵਿੱਚ ਸ਼ਰਮਨਾਕ ਢੰਗ ਨਾਲ 10 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਦਾਖਲਾ ਪਾ ਲਿਆ। ਇਹ ਮੈਚ ਜਿੱਤਣ ਵਾਲੀ ਇੰਗਲੈਂਡ ਟੀਮ 13 ਨਵੰਬਰ ਨੂੰ ਫਾਈਨਲ ‘ਚ ਪਾਕਿਸਤਾਨ ਨਾਲ ਭਿੜੇਗੀ।
ਇੰਗਲੈਂਡ ਖ਼ਿਲਾਫ਼ ਮੈਚ ਵਿੱਚ ਮਿਲੀ ਹਾਰ ਕਾਰਨ ਟੀਮ ਦਾ ਵਰਲਡ ਕੱਪ ਜਿੱਤਣ ਦਾ ਸੁਪਨਾ ਇੱਕ ਵਾਰ ਫਿਰ ਚਕਨਾਚੂਰ ਹੋ ਗਿਆ।
ਇੰਗਲੈਂਡ ਨੇ ਭਾਰਤ ਦੀਆਂ 6 ਵਿਕਟਾਂ ’ਤੇ 168 ਦੌੜਾਂ ਦੇ ਜਵਾਬ ਵਿੱਚ ਬਗ਼ੈਰ ਕੋਈ ਵਿਕਟ ਗੁਆਏ 16 ਓਵਰਾਂ ਵਿੱਚ 170 ਦੌੜਾਂ ਬਣਾਈਆਂ। ਜੇਤੂ ਟੀਮ ਵੱਲੋਂ ਜੋਸ ਬਟਲਰ ਨੇ 49 ਗੇਂਦਾਂ ‘ਤੇ 80 ਅਤੇ ਐਲੇਕਸ ਹੇਲਸ ਨੇ 47 ਗੇਂਦਾਂ ‘ਤੇ 86 ਦੌੜਾਂ ਬਣਾਈਆਂ। ਭਾਰਤੀ ਗੇਂਦਬਾਜ਼ਾਂ ਦੇ ਖ਼ਰਾਬ ਪ੍ਰਦਰਸ਼ਨ ਕਾਰਨ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਐਲੇਕਸ ਹੇਲਸ ਅਤੇ ਜੋਸ ਬਟਲਰ ਨੇ ਬਿਨਾਂ ਕੋਈ ਵਿਕਟ ਗੁਆਏ 16 ਓਵਰਾਂ ਵਿੱਚ 169 ਦੌੜਾਂ ਦੇ ਟੀਚੇ ਹਾਸਲ ਕਰ ਲਿਆ।
ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਦੀ ਸ਼ੁਰੂਆਤ ਕਾਫ਼ੀ ਖਰਾਬ ਰਹੀ ਪਰ ਵਿਰਾਟ ਕੋਹਲੀ ਤੇ ਹਾਰਦਿਕ ਪਾਂਡਿਆ ਨੇ ਪਾਰੀ ਨੂੰ ਸੰਭਾਲਿਆ। ਦੋਵਾਂ ਨੇ ਕ੍ਰਮਵਾਰ 50 ਤੇ 63 ਦੌੜਾਂ ਬਣਾਈਆਂ।
Cricket ਟੀ-20 ਵਰਲਡ ਕੱਪ: ਦੂਜੇ ਸੈਮੀਫਾਈਨਲ ‘ਚ ਭਾਰਤ ਦੀ ਇੰਗਲੈਂਡ ਹੱਥੋਂ 10 ਵਿਕਟਾਂ...