ਪਰਥ, 30 ਅਕਤੂਬਰ – ਦੱਖਣੀ ਅਫ਼ਰੀਕਾ ਨੇ ਟੀ-20 ਕ੍ਰਿਕਟ ਵਰਲਡ ਕੱਪ ਦੇ ਸੁਪਰ 12 ਦੇ ਗਰੁੱਪ ‘ਬੀ’ ਮੁਕਾਬਲੇ ਵਿੱਚ ਭਾਰਤ ਨੂੰ 5 ਵਿਕਟਾਂ ਦੀ ਸ਼ਿਕਸਤ ਦਿੱਤੀ। ਅਫ਼ਰੀਕਾ ਟੀਮ ਦੀ ਜਿੱਤ ‘ਚ ਡੇਵਿਡ ਮਿੱਲਰ (46 ਗੇਂਦਾਂ ਵਿੱਚ ਨਾਬਾਦ 56) ਤੇ ਏਡਨ ਮਾਰਕਰਾਮ (52) ਦੀ ਸ਼ਾਨਦਾਰ ਬੱਲੇਬਾਜ਼ੀ ਤੇ ਗੇਂਦਬਾਜ਼ ਲੁੰਗੀ ਨਗਿਦੀ ਵੱਲੋਂ 29 ਦੌੜਾਂ ਬਦਲੇ ਲਈਆਂ 4 ਵਿਕਟਾਂ ਦਾ ਅਹਿਮ ਯੋਗਦਾਨ ਰਿਹਾ। ਇਸ ਜਿੱਤ ਨਾਲ ਦੱਖਣ ਅਫ਼ਰੀਕੀ ਟੀਮ ਤਿੰਨ ਮੈਚਾਂ ਵਿੱਚ 5 ਅੰਕਾਂ ਨਾਲ ਗਰੁੱਪ ‘ਬੀ’ ਵਿੱਚ ਸਿਖਰ ’ਤੇ ਪੁੱਜ ਗਈ ਹੈ।
ਦੱਖਣੀ ਅਫ਼ਰੀਕਾ ਨੇ ਭਾਰਤ ਵੱਲੋੋਂ ਦਿੱਤੇ 134 ਦੌੜਾਂ ਦੇ ਟੀਚੇ ਨੂੰ 19.4 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਨਾਲ ਪੂਰਾ ਕਰ ਲਿਆ। ਇਸ ਤੋਂ ਪਹਿਲਾਂ ਸੂਰਿਆਕੁਮਾਰ ਯਾਦਵ ਦੀ 40 ਗੇਂਦਾਂ ’ਤੇ 68 ਦੌੜਾਂ ਦੀ ਪਾਰੀ ਸਦਕਾ ਭਾਰਤ ਨੇ ਸ਼ੁਰੂਆਤੀ ਝਟਕਿਆਂ ਤੋਂ ਉਭਰਦਿਆਂ 9 ਵਿਕਟਾਂ ਦੇ ਨੁਕਸਾਨ ਨਾਲ 133 ਦੌੜਾਂ ਬਣਾਈਆਂ ਸਨ। ਭਾਰਤ ਲਈ ਅਰਸ਼ਦੀਪ ਸਿੰਘ ਨੇ 25 ਦੌੜਾਂ ਬਦਲੇ 2 ਵਿਕਟ ਲਏ।
ਪੱਛਮੀ ਆਸਟਰੇਲੀਆ ਦੀ ਰਾਜਧਾਨੀ ਵਿੱਚ, 2011 ਤੋਂ ਬਾਅਦ ਪਹਿਲੀ ਵਾਰ ਕਿਸੇ ਆਈਸੀਸੀ ਈਵੈਂਟ ਵਿੱਚ ਦੱਖਣੀ ਅਫ਼ਰੀਕਾ ਨੂੰ ਭਾਰਤ ਨੂੰ ਹਰਾਉਣ ਵਿੱਚ ਮਦਦ ਕਰਨ ਲਈ ਐਨਗਿਡੀ ਨੂੰ ਮੈਨ ਆਫ਼ ਦਾ ਮੈਚ’ ਚੁਣਿਆ ਗਿਆ।
Cricket ਟੀ-20 ਵਰਲਡ ਕੱਪ: ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾ...