ਸ਼ਾਰਜਾਹ, 5 ਨਵੰਬਰ – ਇੱਥੇ ਨਿਊਜ਼ੀਲੈਂਡ ਨੇ ਨਾਮੀਬੀਆ ਖ਼ਿਲਾਫ਼ ਆਈਸੀਸੀ ਟੀ-20 ਵਰਲਡ ਕੱਪ ਦੇ ਸੁਪਰ ਗੇੜ 12 ਦੇ ਪੁਲ ‘ਬੀ’ ਦੇ ਮੁਕਾਬਲੇ ਵਿੱਚ ਆਪਣੇ ਖਿਡਾਰੀ ਗਲੈੱਨ ਫਿਲਿਪਸ ਤੇ ਜਿਮੀ ਨੀਸ਼ਮ ਦੀ ਸ਼ਾਨਦਾਰ ਭਾਈਵਾਲੀ ਦੀ ਬਦੌਲਤ 52 ਦੌੜਾਂ ਦੀ ਵੱਡੀ ਜਿੱਤ ਦਰਜ ਕਰਕੇ ਵਰਲਡ ਕੱਪ ਦੇ ਸੈਮੀ ਫਾਈਨਲ ਵਿੱਚ ਪਹੁੰਚਣ ਦੀਆਂ ਆਪਣੀਆਂ ਸੰਭਾਵਨਾਵਾਂ ਨੂੰ ਕਾਇਮ ਰੱਖਿਆ ਹੈ।
ਫਿਲਿਪ ਨੇ 21 ਗੇਂਦਾਂ ਵਿੱਚ 39 ਨਾਬਾਦ ਦੌੜਾਂ ਤੇ ਨੀਸ਼ਮ ਨੇ 23 ਗੇਂਦਾਂ ‘ਤੇ 35 ਨਾਬਾਦ ਦੌੜਾਂ ਦੀ ਪਾਰੀ ਖੇਡੀ। ਨਿਊਜ਼ੀਲੈਂਡ ਨੇ 4 ਵਿਕਟਾਂ ਦੇ ਨੁਕਸਾਨ ਨਾਲ 163 ਦੌੜਾਂ ਬਣਾਈਆਂ ਤੇ ਨਾਮੀਬੀਆ ਦੀ ਟੀਮ ਨੂੰ ਨਿਰਧਾਰਿਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ਉੱਤੇ 111 ਦੌੜਾਂ ਹੀ ਬਣਾ ਸੱਕੀ। ਇਸ ਜਿੱਤ ਨਾਲ ਕੀਵੀ ਟੀਮ 6 ਅੰਕਾਂ ਨਾਲ +1.277 ਦੀ ਨੈੱਟ ਦੌੜ ਔਸਤ ਨਾਲ ਗਰੁੱਪ ਵਿੱਚ ਪਾਕਿਸਤਾਨ ਮਗਰੋਂ ਦੂਜੇ ਸਥਾਨ ‘ਤੇ ਪੁੱਜ ਗਈ ਹੈ। ਟੀਮ ਹੁਣ ਐਤਵਾਰ ਨੂੰ ਅਫ਼ਗ਼ਾਨਿਸਤਾਨ ਖ਼ਿਲਾਫ਼ ਖੇਡੇਗੀ, ਜੋ ਇਕ ਤਰ੍ਹਾਂ ਨਾਲ ਕੁਆਰਟਰ ਫਾਈਨਲ ਮੁਕਾਬਲੇ ਵਾਂਗ ਹੀ ਹੋਵੇਗਾ।
Cricket ਟੀ-20 ਵਰਲਡ ਕੱਪ: ਨਿਊਜ਼ੀਲੈਂਡ ਦੀ ਨਾਮੀਬੀਆ ਖ਼ਿਲਾਫ਼ 52 ਦੌੜਾਂ ਦੀ ਜਿੱਤ ਨਾਲ...