ਮੈਲਬਰਨ, 6 ਨਵੰਬਰ – ਭਾਰਤ ਨੇ ਜ਼ਿੰਬਾਬਵੇ ਨੂੰ ਆਪਣੇ ਆਖ਼ਰੀ ਸੁਪਰ 12 ਮੈਚ ਵਿੱਚ 71 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 5 ਵਿਕਟਾਂ ’ਤੇ 186 ਦੌੜਾਂ ਬਣਾਈਆਂ। ਭਾਰਤ ਲਈ ਸੂਰਿਆਕੁਮਾਰ ਯਾਦਵ ਨੇ ਅਜੇਤੂ 61 ਦੌੜਾਂ ਬਣਾਈਆਂ, ਜਦਕਿ ਲੋਕੇਸ਼ ਰਾਹੁਲ ਨੇ 51 ਦੌੜਾਂ ਬਣਾਈਆਂ। ਜ਼ਿੰਬਾਬਵੇ ਲਈ ਸੀਨ ਵਿਲੀਅਮਸ ਨੇ 2 ਵਿਕਟਾਂ ਲਈਆਂ।
ਇਸ ਦੇ ਜੁਆਬ ਵਿੱਚ ਜ਼ਿੰਬਾਬਵੇ ਦੀ ਪੂਰੀ ਟੀਮ 17.2 ਓਵਰਾਂ ਵਿੱਚ 115 ਦੌੜਾਂ ’ਤੇ ਆਊਟ ਹੋ ਗਈ। ਭਾਰਤ ਦੀ 10 ਨਵੰਬਰ ਨੂੰ ਸੈਮੀਫਾਈਨ ਵਿੱਚ ਟੱਕਰ ਇੰਗਲੈਂਡ ਨਾਲ ਹੋਵੇਗੀ।
Cricket ਟੀ-20 ਵਰਲਡ ਕੱਪ: ਭਾਰਤ ਨੇ ਜ਼ਿੰਬਾਬਵੇ ਨੂੰ 71 ਦੌੜਾਂ ਨਾਲ ਹਰਾਇਆ, 10...