ਹੋਬਰਟ, 17 ਅਕਤੂਬਰ – ਸਕਾਟਲੈਂਡ ਨੇ ਟੀ-20 ਵਰਲਡ ਕੱਪ ਵਿੱਚ ਅੱਜ ਦੂਜਾ ਵੱਡਾ ਉਲਟਫੇਰ ਕਰਦਿਆਂ ਦੋ ਵਾਰ ਦੀ ਚੈਂਪੀਅਨ ਵੈਸਟ ਇੰਡੀਜ਼ ਨੂੰ 42 ਦੌੜਾਂ ਨਾਲ ਹਰਾ ਦਿੱਤਾ। ਇਸ ਤੋਂ ਪਹਿਲਾ ਨਮੀਬੀਆ ਨੇ ਵਿਸ਼ਵ ਕੱਪ ਦੇ ਉਦਘਾਟਨੀ ਮੁਕਾਬਲੇ ਵਿੱਚ ਇਕ ਵਾਰ ਦੀ ਚੈਂਪੀਅਨ ਟੀਮ ਸ੍ਰੀਲੰਕਾ ਨੂੰ ਸ਼ਿਕਸਤ ਦਿੱਤੀ ਸੀ।
ਸਾਲ 2012 ਤੇ 2016 ਵਿੱਚ ਚੈਂਪੀਅਨ ਰਹੀ ਕੈਰੇਬੀਅਨ ਟੀਮ ਸਕਾਟਲੈਂਡ ਵੱਲੋਂ ਦਿੱਤੇ 161 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 118 ਦੌੜਾਂ ’ਤੇ ਆਊਟ ਹੋ ਗਈ। ਸਕਾਟਲੈਂਡ ਲਈ ਖੱਬੇ ਹੱਥ ਦੇ ਸਪਿੰਨਰ ਮਾਰਕ ਵਾਟ ਨੇ 12 ਦੌੜਾਂ ਬਦਲੇ 3 ਤੇ ਆਫ਼ ਸਪਿੰਨਰ ਮਿਸ਼ੇਲ ਲੀਸਕ ਨੇ 15 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਜੌਰਜ ਮੁਨਸੇ ਦੀਆਂ ਨਾਬਾਦ 66 ਦੌੜਾਂ ਸਦਕਾ ਸਕਾਟਲੈਂਡ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 160/5 ਦਾ ਸਕੋਰ ਬਣਾਇਆ ਸੀ।
Cricket ਟੀ-20 ਵਰਲਡ ਕੱਪ: ਸਕਾਟਲੈਂਡ ਨੇ ਵੱਡਾ ਉਲਟਫੇਰ ਕਰਦਿਆਂ ਦੋ ਵਾਰ ਦੇ ਚੈਂਪੀਅਨ...