ਦੁਬਈ, 7 ਨਵੰਬਰ – ਪਾਕਿਸਤਾਨ ਦੇ ਟੀ-20 ਵਰਲਡ ਕੱਪ ਦੇ ਸੁਪਰ -12 ਦੇ ਇੱਕ ਮੁਕਾਬਲੇ ਵਿੱਚ ਸਕਾਟਲੈਂਡ ਉੱਤੇ ਜਿੱਤ ਦੇ ਨਾਲ ਹੀ ਟੂਰਨਾਮੈਂਟ ਦੇ ਦਾ ਸ਼ੈਡਿਊਲ ਤੈਅ ਹੋ ਗਿਆ।
ਗਰੁੱਪ -1 ‘ਚੋਂ ਇੰਗਲੈਂਡ ਤੇ ਆਸਟਰੇਲੀਆ ਦੀਆਂ ਟੀਮਾਂ ਸੈਮੀ-ਫਾਈਨਲ ਵਿੱਚ ਪੁੱਜੀਆਂ ਹਨ, ਜਦੋਂ ਕਿ ਗਰੁੱਪ -2 ਤੋਂ ਪਾਕਿਸਤਾਨ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਸੈਮੀ-ਫਾਈਨਲ ਵਿੱਚ ਪੁੱਜ ਗਈਆਂ ਹਨ। ਐਤਵਾਰ ਨੂੰ ਸੁਪਰ -12 ਦੇ ਇੱਕ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੇ ਅਫ਼ਗ਼ਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾਉਂਦੇ ਹੀ ਸੈਮੀ-ਫਾਈਨਲ ‘ਚ ਐਂਟਰੀ ਦਰਜ ਕਰ ਲਈ ਤੇ ਭਾਰਤ ਦਾ ਸਫ਼ਰ ਖ਼ਤਮ ਕਰ ਦਿੱਤਾ।
ਟੀ-20 ਵਰਲਡ ਕੱਪ ਦੇ ਸੈਮੀ-ਫਾਈਨਲ ਦੇ ਸ਼ੈਡਿਊਲ ਦੀ ਗੱਲ ਕਰੀਏ ਤਾਂ ਪਹਿਲਾ ਸੈਮੀ-ਫਾਈਨਲ ਮੁਕਾਬਲਾ 10 ਨਵੰਬਰ ਨੂੰ ਅਬੂ ਧਾਬੀ ਦੇ ਸ਼ੇਖ ਜਾਇਦ ਸਟੇਡੀਅਮ ਵਿਖੇ ਗਰੁੱਪ -1 ਦੀ ਟਾਪਰ ਟੀਮ ਇੰਗਲੈਂਡ ਤੇ ਗਰੁੱਪ -2 ਦੀ ਦੂਜੇ ਨੰਬਰ ਦੀ ਟੀਮ ਨਿਊਜ਼ੀਲੈਂਡ ਦੇ ਵਿਚਾਲੇ ਹੋਵੇਗਾ। ਗੌਰਤਲਬ ਹੈ ਕਿ ਇਸ ਮੁਕਾਬਲਾ ਸੈਮੀ-ਫਾਈਨਲ ਨੂੰ 2019 ਦੇ ਵੰਨ-ਡੇ ਵਰਲਡ ਕੱਪ ਦੀ ਤਰ੍ਹਾਂ ਹੀ ਵੇਖਿਆ ਜਾ ਰਿਹਾ ਹੈ, ਕਿਉਂਕਿ ਫਾਈਨਲ ਮੁਕਾਬਲਾ ਇਨ੍ਹਾਂ ਦੋਵੇਂ ਟੀਮਾਂ ਦੇ ਵਿਚਾਲੇ ਖੇਡਿਆ ਗਿਆ ਸੀ। ਜਿੱਥੇ ਬਾਊਂਡਰੀ ਕਾਊਂਟ ਦੇ ਆਧਾਰ ਉੱਤੇ ਇੰਗਲੈਂਡ ਦੀ ਟੀਮ ਬਾਜ਼ੀ ਮਾਰ ਕੇ ਚੈਂਪੀਅਨ ਬਣੀ ਸੀ।
ਟੀ-20 ਵਰਲਡ ਕੱਪ ਦਾ ਦੂਜਾ ਸੈਮੀ-ਫਾਈਨਲ ਮੁਕਾਬਲਾ 11 ਨਵੰਬਰ ਨੂੰ ਦੁਬਈ ਦੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਖੇ ਗਰੁੱਪ -2 ਦੀ ਟਾਪਰ ਟੀਮ ਪਾਕਿਸਤਾਨ ਤੇ ਗਰੁੱਪ -1 ਦੀ ਦੂਜੇ ਨੰਬਰ ਦੀ ਟੀਮ ਆਸਟਰੇਲੀਆ ਦੇ ਨਾਲ ਹੋਵੇਗਾ।
ਟੀ-20 ਵਰਲਡ ਕੱਪ ਦਾ ਖ਼ਿਤਾਬੀ ਮੁਕਾਬਲਾ ਇਨ੍ਹਾਂ ਦੋਵੇਂ ਸੈਮੀ-ਫਾਈਨਲ ਦੀਆਂ ਜੇਤੂ ਰਹੀਆਂ ਟੀਮਾਂ ਦੇ ਵਿਚਾਲੇ 14 ਨਵੰਬਰ ਨੂੰ ਦੁਬਈ ਦੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਹੋਵੇਗਾ।
Cricket ਟੀ-20 ਵਰਲਡ ਕੱਪ: 10 ਨਵੰਬਰ ਨੂੰ ਪਹਿਲੇ ਸੈਮੀ-ਫਾਈਨਲ ‘ਚ ਨਿਊਜ਼ੀਲੈਂਡ ਤੇ ਆਸਟਰੇਲੀਆ...