ਟੋਕੀਓ, 29 ਜੁਲਾਈ – ਰਗਬੀ ਸੇਵੇਨਜ਼ ਦੀ ਉਲੰਪਿਕ ਖੇਡ ਵਿੱਚ ਸ਼ੁਰੂਆਤ ਤੋਂ ਪੰਜ ਸਾਲ ਬਾਅਦ ਨਿਊਜ਼ੀਲੈਂਡ ਦਾ ਫਾਈਨਲ ਜਿੱਤਣ ਦਾ ਸੁਪਨਾ ਉਸ ਵੇਲੇ ਚੂਰ-ਚੂਰ ਹੋ ਗਿਆ ਜਦੋਂ 28 ਜੁਲਾਈ ਨੂੰ ਟੋਕੀਓ ਸਟੇਡੀਅਮ ਵਿੱਚ ਫੀਜ਼ੀ ਨੇ ਉਸ ਨੂੰ 27-12 ਨਾਲ ਹਰਾ ਕਿ ਗੋਲਡ ਮੈਡਲ ਉੱਤੇ ਕਬਜ਼ਾ ਕਰ ਲਿਆ ਅਤੇ ਨਿਊਜ਼ੀਲੈਂਡ (ਆਲ ਬਲੈਕ ਸੇਵੇਨਜ਼) ਨੂੰ ਸਿਲਵਰ ਮੈਡਲ ਨਾਲ ਸੰਤੁਸ਼ਟ ਹੋਣਾ ਪਿਆ। ਰਗਬੀ ਸੇਵੇਨਜ਼ ਦੀ ਉਲੰਪਿਕ ਖੇਡ ਵਿੱਚ ਫੀਜ਼ੀ ਦਾ ਇਹ ਦੂਜਾ ਗੋਲਡ ਮੈਡਲ ਹੈ।
ਪੰਜ ਸਾਲ ਪਹਿਲਾਂ ਰੀਓ ਉਲੰਪਿਕ ਵਿੱਚ ਮਹਿਲਾ ਟੀਮ ਉਪ ਜੇਤੂ ਰਹੀ ਸੀ, ਇਹ ਨਿਊਜ਼ੀਲੈਂਡ ਦਾ ਰਗਬੀ ਸੇਵੇਨਜ਼ ‘ਚ ਦੂਜਾ ਸਿਲਵਰ ਮੈਡਲ ਹੈ।
ਤੀਸਰੇ ਸਥਾਨ ਦੇ ਪਲੇਆਫ ਮੈਚ ਵਿੱਚ ਅਰਜਨਟੀਨਾ ਨੇ ਇੰਗਲੈਂਡ ਨੂੰ 17-12 ਨਾਲ ਹਰਾ ਕੇ ਬ੍ਰਾਊਨਸ ਮੈਡਲ ਹਾਸਿਲ ਕੀਤਾ। ਅਰਜਨਟੀਨਾ ਦਾ ਰਗਬੀ ਸੇਵੇਨਜ਼ ਦੀ ਉਲੰਪਿਕ ਖੇਡ ‘ਚ ਪਹਿਲਾ ਮੈਡਲ ਹੈ।
Home Page ਟੋਕੀਓ ਉਲੰਪਿਕ: ਨਿਊਜ਼ੀਲੈਂਡ ਰਗਬੀ ਸੇਵੇਨਜ਼ ਦੇ ਫਾਈਨਲ ‘ਚ ਫੀਜ਼ੀ ਤੋਂ 12-27 ਤੋਂ...