ਟੋਕੀਓ, 29 ਜੁਲਾਈ – ਰੋਇੰਗ ‘ਚ ਵੀਰਵਾਰ ਨੂੰ ਮਹਿਲਾ ਜੋੜੀ ਦੇ ਫਾਈਨਲ ਵਿੱਚ ਕੇਰੀ ਗੌਲਰ ਅਤੇ ਗ੍ਰੇਸ ਪ੍ਰੈਂਡਰਗਾਸਟ ਨੇ ਨਿਊਜ਼ੀਲੈਂਡ ਲਈ ਪਹਿਲਾ ਗੋਲਡ ਮੈਡਲ ਜਿੱਤਿਆ। ਬੁੱਧਵਾਰ ਨੂੰ ਆਪਣੇ ਸੈਮੀਫਾਈਨਲ ਵਿੱਚ ਵਿਸ਼ਵ ਦਾ ਬਿਹਤਰੀਨ ਸਮਾਂ ਕੱਢਣ ਵਾਲੀ ਕੀਵੀ ਮਹਿਲਾ ਜੋੜੀ ਨੇ ਕੈਨੇਡਾ ਅਤੇ ਰੂਸ ਦੀ ਉਲੰਪਿਕ ਕਮੇਟੀ (ਆਰਓਸੀ) ਤੋਂ ਪਹਿਲਾਂ ਤੋਂ ਹੀ ਪਿੱਛੇ ਚੱਲ ਰਹੀ ਸੀ ਪਰ ਪਰ ਹੌਲੀ-ਹੌਲੀ ਅਤੇ ਸ਼ਾਂਤੀ ਨਾਲ ਮੈਦਾਨ ਵਿੱਚ ਅੱਗੇ ਵੱਧ ਦੀ ਰਹੀ।
ਉਹ ਦੌੜ ਦੇ ਤੀਜੇ ਕੁਆਰਟਰ ਵਿੱਚ ਕੈਨੇਡੀਅਨ ਟੀਮ ਨੂੰ ਪਛਾੜਨ ਵਿੱਚ ਕਾਮਯਾਬ ਰਹੇ ਅਤੇ ਰੂਸੀਆਂ ਤੋਂ ਰੇਸ ਤੋਂ 1.26 ਦੇ ਸਮੇਂ ਦੇ ਅੰਤਰ ਨਾਲ 6:50.19 ਦੇ ਸਮੇਂ ਨਾਲ ਜਿੱਤ ਕੇ ਗੋਲਡ ਮੈਡਲ ਹਾਸਿਲ ਕੀਤਾ। ਵਿਸ਼ਵ ਚੈਂਪੀਅਨ ਜੋੜੀ, ਜੋ 2014 ਤੋਂ ਇਕੱਠੇ ਰੇਸਿੰਗ ਕਰ ਰਹੀ ਹੈ, ਦਾ ਪਿੱਛਾ ਵਸੀਲੀਸਾ ਸਟੈਪਨੋਵਾ ਅਤੇ ਏਲੇਨਾ ਓਰੀਆਬਿੰਸਕਾਈਆ (ਆਰ.ਓ.ਸੀ.) ਅਤੇ ਕੈਨੇਡਾ ਦੀ ਕੈਲੀ ਫਿਲਮਰ ਅਤੇ ਹਿਲੇਰੀ ਜਾਨਸੇਸਨ ਨੇ ਕੀਤਾ।
ਰੋਇੰਗ ‘ਚ ਗੌਲਰ ਅਤੇ ਪ੍ਰੈਂਡਰਗਾਸਟ ਉਲੰਪਿਕ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਮਹਿਲਾ ਜੋੜੀ ਕੀਵੀ ਚਾਲਕ ਦਲ ਹੈ। ਇਨ੍ਹਾਂ ਤੋਂ ਪਹਿਲਾਂ ਲੀਨਲੀ ਹੈਨਨ ਅਤੇ ਨਿੱਕੀ ਪੇਨੇ ਨੇ 1988 ਵਿੱਚ ਸਿਓਲ ਵਿੱਚ ਬ੍ਰਾਉਂਸ ਮੈਡਲ ਜਿੱਤਣ ਤੋਂ ਬਾਅਦ ਇਕ ਪੂਰਾ ਸੈੱਟ ਪੂਰਾ ਕੀਤਾ ਸੀ, ਜੂਲੀਅਟ ਹੇਗ ਅਤੇ ਰੇਬੇਕਾ ਸਕੌਨ ਨੇ 2012 ਵਿੱਚ ਲੰਡਨ ਵਿਖੇ ਬ੍ਰਾਉਂਸ ਮੈਡਲ ਆਪਣੇ ਨਾਂ ਕੀਤਾ ਸੀ ਅਤੇ ਰੀਓ ਉਲੰਪਿਕ ਵਿੱਚ ਜਿਨੇਵੀਵ ਬੇਹਰੈਂਟ ਅਤੇ ਸਕੌਨ ਨੇ ਸਾਲ 2016 ਵਿੱਚ ਸਿਲਵਰ ਮੈਡਲ ਜਿੱਤਿਆ ਸੀ।
ਟਰਾਇਥਲਾਨ ਵਿੱਚ ਹੈਡਨ ਵਾਈਲਡ ਨੇ ਸੋਮਵਾਰ ਨੂੰ ਬ੍ਰਾਉਂਸ ਮੈਡਲ ਹਾਸਲ ਕਰਨ ਤੋਂ ਬਾਅਦ ਇਹ ਨਿਊਜ਼ੀਲੈਂਡ ਦਾ ਹੁਣ ਤੱਕ ਦਾ ਖੇਡਾਂ ਦਾ ਚੌਥਾ ਮੈਡਲ ਸੀ ਅਤੇ ਬੁੱਧਵਾਰ ਨੂੰ ਮਹਿਲਾ ਡਬਲ ਸਕੂਲਰਜ਼ ਬਰੂਕ ਡੋਨੋਗੁਏ ਅਤੇ ਹੈਨਾਹ ਓਸਬਰਨ ਅਤੇ ਪੁਰਸ਼ਾਂ ਦੀ ਰਗਬੀ ਸੈਵਨਜ਼ ਦੀ ਟੀਮ ਨੇ ਸਿਲਵਰ ਦੇ ਮੈਡਲ ਹਾਸਿਲ ਕੀਤੇ। ਨਿਊਜ਼ੀਲੈਂਡ ਨੇ ਟੋਕੀਓ ਉਲੰਪਿਕਸ ਵਿੱਚ ਹੁਣ ਤੱਕ 1 ਗੋਲਡ, 2 ਸਿਲਵਰ ਅਤੇ 1 ਬ੍ਰਾਉਂਸ ਮੈਡਲ ਜਿੱਤੇ ਹਨ।
Home Page ਟੋਕੀਓ ਉਲੰਪਿਕ: ਨਿਊਜ਼ੀਲੈਂਡ ਲਈ ਰੋਇੰਗ ‘ਚ ਗੌਲਰ ਤੇ ਪ੍ਰੈਂਡਰਗੈਸਟ ਦੀ ਜੋੜੀ ਨੇ...