ਟੋਕੀਓ ਉਲੰਪਿਕ: ਪੁਰਸ਼ ਹਾਕੀ ਦੇ ਸੈਮੀਫਾਈਨਲ ‘ਚ ਭਾਰਤ ਨੂੰ ਬੈਲਜੀਅਮ ਨੇ 5-2 ਨਾਲ ਹਰਾਇਆ

ਟੋਕੀਓ, 3 ਅਗਸਤ – ਟੋਕੀਓ ਉਲੰਪਿਕ ਖੇਡਾਂ ਵਿੱਚ ਭਾਰਤੀ ਪੁਰਸ਼ਾਂ ਦੀ ਹਾਕੀ ਟੀਮ ਅੱਜ ਖੇਡੇ ਗਏ ਪਹਿਲੇ ਸੈਮੀਫਾਈਨਲ ਮੈਚ ਵਿੱਚ ਵਿਸ਼ਵ ਚੈਂਪੀਅਨ ਬੈਲਜੀਅਮ ਤੋਂ 5-2 ਨਾਲ ਹਾਰ ਗਈ।
ਮੈਚ ਦੌਰਾਨ ਭਾਰਤ ਟੀਮ ਨੇ ਇੱਕ ਵਾਰ ਤਾਂ ਬੜ੍ਹਤ ਬਣਾ ਲਈ ਸੀ, ਪਰ ਦੂਜੇ ਅਤੇ ਤੀਜੇ ਕੁਆਰਟਰ ਤੱਕ ਮੁਕਾਬਲਾ 2-2 ਨਾਲ ਬਰਾਬਰ ਸੀ, ਪਰ ਚੌਥਾ ਕੁਆਰਟਰ ‘ਚ ਬੈਲਜੀਅਮ ਨੇ ਭਾਰਤੀ ਟੀਮ ਨੂੰ ਸੰਭਲਣ ਦਾ ਮੌਕਾ ਨਹੀਂ ਦਿੱਤਾ ਅਤੇ ਫਾਈਨਲ ‘ਚ ਥਾਂ ਬਣਾ ਲਈ। ਹੁਣ ਭਾਰਤੀ ਟੀਮ ਕਾਂਸ਼ੀ ਦੇ ਤਗਮੇ ਲਈ 5 ਅਗਸਤ ਨੂੰ ਖੇਡੇਗਾ।
ਭਾਰਤ ਵੱਲੋਂ 2 ਗੋਲ ਹਰਮਨਪ੍ਰੀਤ ਸਿੰਘ ਨੇ 7ਵੇਂ ਅਤੇ ਮਨਦੀਪ ਸਿੰਘ ਨੇ 8ਵੇਂ ਮਿੰਟ ‘ਚ ਗੋਲ ਕੀਤਾ। ਬੈਲਜੀਅਮ ਦੇ 5 ਗੋਲਾਂ ‘ਚੋਂ ਪਹਿਲਾ ਗੋਲ ਲੋਇਕ ਫੈਨੀ ਲਈਪਰਟ ਨੇ 2ਜੇ ਮਿੰਟ ‘ਚ ਕੀਤਾ, ਅਲੇਕਸਾਂਦਰਾ ਹੇਂਡਰਿਕ ਨੇ 19ਵੇਂ, 49ਵੇਂ ਅਤੇ 53ਵੇਂ ਮਿੰਟ ‘ਚ ਤਿੰਨ ਗੋਲ ਕੀਤੇ, ਜਦੋਂ ਕਿ ਜਾਨ ਜਾਨ ਡੋਹਮੇਨ ਨੇ 60ਵੇਂ ਮਿੰਟ ‘ਚ ਆਖ਼ਰੀ ਗੋਲ ਕੀਤਾ।