ਟੋਕੀਓ, 5 ਅਗਸਤ – ਸ਼ਾਟ ਪੁੱਟਰ ਟੌਮ ਵਾਲਸ਼ ਨੇ ਨਿਊਜ਼ੀਲੈਂਡ ਦੀ ਉਲੰਪਿਕ ਸੂਚੀ ਵਿੱਚ ਕਾਂਸੀ ਦਾ ਤਗਮਾ ਜੋੜ ਦਿੱਤਾ। 29 ਸਾਲਾ ਟੌਮ ਵਾਲਸ਼ ਰੀਓ ਉਲੰਪਿਕ ‘ਚ ਕਾਂਸੀ ਤਗਮਾ ਜੇਤੂ ਅਮਰੀਕਾ ਦੇ ਰਿਆਨ ਕ੍ਰੌਜ਼ਰ ਤੋਂ ਬਾਅਦ ਤੀਜੇ ਸਥਾਨ ‘ਤੇ ਰਿਹਾ, ਜਿਸ ਨੇ ਸੋਨੇ ਦੇ ਤਗਮੇ ਲਈ ਉਲੰਪਿਕ ਰਿਕਾਰਡ ਨਾਲ 23.30 ਮੀਟਰ ਗੋਲਾ ਸੁੱਟਿਆ ਅਤੇ ਉਸ ਦੇ ਸਾਥੀ ਅਮਰੀਕਨ ਜੋਅ ਕੋਵਾਕਸ ਨੇ 22.65 ਮੀਟਰ ਗੋਲਾ ਸੁੱਟ ਕੇ ਚਾਂਦੀ ਦਾ ਤਗਮਾ ਜਿੱਤਿਆ।
ਵਾਲਸ਼ ਦਾ 22.47 ਮੀਟਰ ਫਾਈਨਲ ਥ੍ਰੋਅ ਸੀਜ਼ਨ ਦਾ ਸਰਬੋਤਮ ਸੀ, ਪਰ ਅਮਰੀਕੀਆਂ ਨੇ ਵੀਰਵਾਰ ਨੂੰ ਟੋਕੀਓ ਦੇ ਉਲੰਪਿਕ ਸਟੇਡੀਅਮ ਵਿੱਚ ਜੋ ਕੁੱਝ ਕੀਤਾ ਉਹ ਕਮਾਲ ਸੀ। ਜ਼ਿਕਰਯੋਗ ਹੈ ਕਿ ਤਿੰਨੋਂ ਸ਼ਾਟ ਪੁੱਟਰ ਨੇ 2016 ਦੇ ਰੀਓ ਉਲੰਪਿਕ ਵਿੱਚ ਉਸੇ ਹੀ ਰੰਗ ਦੇ ਤਗਮੇ ਹਾਸਲ ਕੀਤੇ ਸਨ। ਜਦੋਂ ਕਿ ਪੰਜ ਸਾਲ ਪਹਿਲਾਂ ਰੀਓ ਵਿੱਚ 9ਵਾਂ ਸਥਾਨ ਹਾਸਲ ਕਰਨ ਵਾਲੇ ਸ਼ਾਟ ਪੁੱਟਰ ਟੌਮ ਵਾਲਸ਼ ਦੇ ਸਾਥੀ ਕੀਵੀ ਖਿਡਾਰੀ ਜੈਕੋ ਗਿੱਲ ਮੁੜ 9ਵੇਂ ਸਥਾਨ ‘ਤੇ ਰਹੇ।
2021 ਵਿੱਚ ਜੇਤੂ ਅਮਰੀਕੀ ਕ੍ਰੌਜ਼ਰ ਨੇ ਜੂਨ ਵਿੱਚ 23.37 ਮੀਟਰ ਦੀ ਦੂਰੀ ਨਾਲ ਰੈਂਡੀ ਬਾਰਨਸ ਦੇ 31 ਸਾਲ ਪੁਰਾਣੇ ਰਿਕਾਰਡ ਨੂੰ ਤੋੜਿਆ ਸੀ, ਉਸ ਨੇ ਫਾਈਨਲ ਵਿੱਚ ਆਪਣੀ ਵਿਸ਼ਵ-ਸਰਵਸ੍ਰੇਸ਼ਠ ਨਿਸ਼ਾਨਦੇਹੀ ਕੀਤੀ।
Athletics ਟੋਕੀਓ ਉਲੰਪਿਕ ਸ਼ਾਟ ਪੁੱਟ: ਟੌਮ ਵਾਲਸ਼ ਨੇ ਨਿਊਜ਼ੀਲੈਂਡ ਲਈ ਕਾਂਸੀ ਦਾ ਤਗਮਾ...