ਪੰਜਾਬੀਆ ਨੇ ਮੰਤਰੀ ਕੋਲ ਉਠਾਇਆ ਟੈਕਸੀ ਡਰਾਈਵਰਾਂ ਦੀ ਸੁਰੱਖਿਆ ਦਾ ਮੁੱਦਾ
ਬੇਆਫ਼ ਪਲੈਂਟੀ (ਸੌਦਾਗਰ ਸਿੰਘ ਬਾੜੀਆ) – 24 ਜਨਵਰੀ ਦਿਨ ਵੀਰਵਾਰ ਦੀ ਰਾਤ ਨੂੰ ਟੌਰੰਗਾ ਵਿੱਚ ਇੱਕ ਪੰਜਾਬੀ ਟੈਕਸੀ ਡਰਾਈਵਰ ਗੁਰਮੀਤ ਸਿੰਘ ਵਿੱਕੀ ਤੇ ਚਾਰ ਨੌਜਵਾਨਾਂ ਨੇ ਵਿਲਕੰਮਬੇ ਇਲਾਕੇ ਵਿੱਚ ਜਾਨ ਲੇਵਾ ਹਮਲਾ ਕੀਤਾ। ਇਹ ਹਮਲਾਵਰ ਸਵਾਰੀ ਬਣ ਕੇ ਟੈਕਸੀ ਵਿੱਚ ਬੈਠੇ ਸੀ ਤੇ ਉਨ੍ਹਾਂ ਵਲੋਂ ਦੱਸੇ ਟਿਕਾਣੇ ਤੇ ਛੱਡਣ ਲਈ ਗਿਆ ਤੇ ਉਨ੍ਹਾਂ ਸ਼ਰਾਰਤੀ ਨੌਜਵਾਨਾਂ ਨੇ ਮੌਕਾ ਦੇਖ ਕੇ ਟੈਕਸੀ ਰੋਕਣ ਲਈ ਕਿਹਾ ਜਦੋਂ ਟੈਕਸੀ ਰੁਕਦੇ ਸਾਰ ਹੀ ਹਮਲਾਵਰਾਂ ਨੇ ਵਿੱਕੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਹਮਲੇ ਵਿੱਚ ਵਿੱਕੀ ਦੇ ਕਾਫੀ ਸੱਟਾ ਵੱਜੀਆਂ ਤੇ ਵਿਕੀ ਮੌਕੇ ਨੂੰ ਵਿਚਾਰਦੇ ਹੋਏ ਆਪਣਾ ਬਚਾ ਕਰਦਾ ਹੋਇਆ ਟੈਕਸੀ ਤੋਂ ਬਾਹਰ ਨਿਕਲ ਕੇ ਆਪਣੀ ਸਹਾਇਤਾ ਦੀ ਗੁਹਾਰ ਲਗਾਈ ਤੇ ਇੰਨੇ ਚਿਰ ਨੂੰ ਲਾਗੁ ਰਹਿੰਦੇ ਕੁਝ ਗੋਰੇ ਲੋਕ ਆਪਣੇ ਘਰਾਂ ਚੋਂ ਬਾਹਰ ਆਏ ਤੇ ਵਿੱਕੀ ਦੀ ਸਹਾਇਤਾ ਕੀਤੀ। ਮੌਕੇ ਤੋਂ ਤਿੰਨ ਹਮਲਾਵਰ ਭੱਜਣ ਵਿੱਚ ਕਾਮਯਾਬ ਹੋ ਗਏ ਤੇ ਇੱਕ ਨੂੰ ਮੌਕੇ ‘ਤੇ ਹੀ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਕਾਰਵਾਈ ਕਰਦਿਆ ਬਾਕੀ ਹਮਲਾਵਰਾਂ ਨੂੰ ਵੀ ਫੜ ਲਿਆ। ਅੱਜ 25 ਜਨਵਰੀ ਨੂੰ ਅਦਾਲਤ ਦੀ ਕਾਰਵਾਈ ਪਿੱਛੋਂ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਨੂੰ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਇਸ ਮਾਮਲੇ ਦੀ ਜਦੋਂ ਜਾਣਕਾਰੀ ਸਥਾਨਿਕ ਐਮ. ਪੀ. ਤੇ ਸਹਾਇਕ ਆਵਾਜਾਈ ਮੰਤਰੀ ਸ੍ਰੀ ਸਾਇਮਨ ਬ੍ਰਿਜਸ ਨੂੰ ਮਿਲੀ ਤਾਂ ਤਤਕਾਲ ਖ਼ਬਰ ਲੈਣ ਲਈ ਟੈਕਸੀ ਡਰਾਈਵਰ ਸ. ਗੁਰਮੀਤ ਸਿੰਘ ਦੇ ਘਰ ਪਹੁੰਚ ਕੇ ਹਾਲ ਚਾਲ ਪੁਛਿਆ ਤੇ ਪੂਰੀ ਘਟਨਾ ਦੀ ਜਾਣਕਾਰੀ ਲਈ ਤੇ ਆਪਣੇ ਦਿਲੋਂ ਹਮਦਰਦੀ ਜ਼ਾਹਿਰ ਕੀਤੀ। ਸ੍ਰੀ ਸਾਈਮਨ ਬ੍ਰਿਜਸ ਨੇ ਬਾਅਦ ਵਿੱਚ ਟੌਰੰਗਾ ਮਾਊਟ ਟੈਕਸੀ ਦੇ ਦਫ਼ਤਰ ਪਹੁੰਚ ਕੇ ਟੈਕਸੀ ਮਾਲਕਾ ਤੇ ਟੈਕਸੀ ਡਰਾਈਵਰਾਂ ਦੀ ਮੁਸ਼ਕਲਾਂ ਸੁਣੀਆਂ ਤੇ ਇਸ ਮਸਲੇ ਨਾਲ ਨਜਿੱਠਣ ਲਈ ਇਸ ਮੌਕੇ ਪਹੁੰਚੇ ਪਤਵੰਤੇ ਵੀਰਾ ਤੋਂ ਸੁਝਾਅ ਮੰਗੇ। ਇਸ ਮੌਕੇ ਸ੍ਰੀ ਸਾਈਮਨ ਬ੍ਰਿਜਸ ਤੋਂ ਸਾਂਝੇ ਤੋਰ ‘ਤੇ ਟੈਕਸੀ ਡਰਾਈਵਰਾਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕਣ ਦੀ ਮੰਗ ਰੱਖੀ ਗਈ। ਇਸ ਮੌਕੇ ਤੇ ਟੌਰੰਗਾ ਮਾਊਟ ਟੈਕਸੀ ਦੇ ਚੇਅਰਮੈਨ ਰੋਮਨ ਸ਼ੈਲੀ, ਦਲਜੀਤ ਸਿੰਘ, ਚੌਹਾਨ, ਪੂਰਣ ਸਿੰਘ ਬੰਗਾ, ਪੱਤਰਕਾਰ ਸੌਦਾਗਰ ਸਿੰਘ ਬਾੜੀਆ, ਗੁਰਪਾਲ ਸਿੰਘ ਪਾਲਾ, ਡਾਇਲ ਏ ਕੈਬ ਤੋਂ ਗੁਰਵਿੰਦਰ ਸਿੰਘ, ਨਿਊਜ਼ੀਲੈਂਡ ਕੈਬ ਤੋਂ ਸੁਖਪਾਲ ਸਿੰਘ ਤੇ ਹੋਰ ਪਤਵੰਤੇ ਵੀਰ ਹਾਜ਼ਰ ਸਨ।
NZ News ਟੌਰੰਗਾ ਵਿੱਚ ਪੰਜਾਬੀ ਟੈਕਸੀ ਡਰਾਈਵਰ ਤੇ ਜਾਨ ਲੇਵਾ ਹਮਲਾ ਸਥਾਨਿਕ ਐਮ. ਪੀ....