ਜਨੇਵਾ, 16 ਮਈ – ਵਰਲਡ ਹੈਲਥ ਆਰਗਨਾਈਜ਼ੇਸ਼ਨ (ਡਬਲਿਊਐਚਓ) ਨੇ ਅੱਜ ਚਿਤਾਵਨੀ ਦਿੱਤੀ ਹੈ ਕਿ ਕੋਵਿਡ -19 ਉੱਤਰੀ ਕੋਰੀਆ ਵਿੱਚ ਤੇਜ਼ੀ ਨਾਲ ਫੈਲ ਸਕਦਾ ਹੈ। ਦੱਖਣ-ਪੂਰਬੀ ਏਸ਼ੀਆ ਲਈ ਡਬਲਿਊਐਚਓ ਦੀ ਖੇਤਰੀ ਨਿਰਦੇਸ਼ਕ ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ਉੱਥੇ ਵਾਇਰਸ ਤੇਜ਼ੀ ਨਾਲ ਫੈਲ ਸਕਦਾ ਹੈ। ਦੂਜੇ ਪਾਸੇ ਉੱਤਰੀ ਕੋਰੀਆ ਦੇ ਕਿਮ ਯੋਂਗ ਨੇ ਕੋਰੋਨਾ ਦੇ ਕੇਸ ਲਗਾਤਾਰ ਵਧਣ ‘ਤੇ ਸਿਹਤ ਅਧਿਕਾਰੀਆਂ ਤੇ ਮੰਤਰੀਆਂ ਦੀ ਖਿਚਾਈ ਕੀਤੀ ਹੈ। ਉਨ੍ਹਾਂ ਫ਼ੌਜ ਨੂੰ ਵੀ ਕੋਰੋਨਾ ਦਵਾਈਆਂ ਦਾ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹਨ।
Home Page ਡਬਲਿਊਐਚਓ ਵੱਲੋਂ ਉੱਤਰੀ ਕੋਰੀਆ ਵਿੱਚ ਤੇਜ਼ੀ ਨਾਲ ਕਰਨਾ ਫੈਲਣ ਦੀ ਚਿਤਾਵਨੀ