ਵੈਲਿੰਗਟਨ, 18 ਫਰਵਰੀ – ਡਿਪਾਰਟਮੈਂਟ ਆਫ਼ ਇੰਟਰਨਲ ਅਫੇਅਰਜ਼ (DIA) ਨਿਊਜ਼ੀਲੈਂਡ ਵਾਸੀਆਂ ਨੂੰ ਆਪਣੇ ਪਾਸਪੋਰਟਾਂ ਲਈ ਜਲਦੀ ਤੋਂ ਜਲਦੀ ਅਪਲਾਈ ਕਰਨ ਜਾਂ ਰੀਨਿਊ ਕਰਨ ਦੀ ਅਪੀਲ ਕਰ ਰਿਹਾ ਹੈ ਕਿਉਂਕਿ ਇਹ ਦੇਸ਼ ਦੇ ਬਾਰਡਰਾਂ ਦੇ ਮੁੜ ਖੁੱਲ੍ਹਣ ‘ਤੇ ਮੰਗ ਵਿੱਚ ਅਨੁਮਾਨਿਤ ਵਾਧੇ ਨੂੰ ਲੈ ਕੇ ਤਿਆਰੀ ਕਰ ਰਿਹਾ ਹੈ। ਡੀਆਈਏ ਦੇ ਜਨਰਲ ਮੈਨੇਜਰ ਸੇਵਾਵਾਂ ਅਤੇ ਐਕਸੈੱਸ ਜੂਲੀਆ ਵੂਟਨ ਨੇ ਕਿਹਾ ਕਿ ਸਰਕਾਰ ਵੱਲੋਂ 27 ਫਰਵਰੀ ਨੂੰ ਰਾਤ 11.59 ਵਜੇ ਤੋਂ ਬਾਰਡਰ ਪਾਬੰਦੀਆਂ ਨੂੰ ਸੌਖਾ ਕਰਨ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਪਾਸਪੋਰਟ ਅਰਜ਼ੀਆਂ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਹਜ਼ਾਰਾਂ ਨਿਊਜ਼ੀਲੈਂਡ ਵਾਸੀਆਂ ਕੋਲ ਇਸ ਵੇਲੇ ਪਾਸਪੋਰਟ ਹਨ ਜਿਨ੍ਹਾਂ ਦੀ ਮਿਆਦ ਖ਼ਤਮ ਹੋ ਚੁੱਕੀ ਹੈ ਜਦੋਂ ਕਿ ਕੋਵਿਡ ਯਾਤਰਾ ਪਾਬੰਦੀਆਂ ਲਾਗੂ ਹਨ। ਅਸੀਂ ਓਮੀਕਰੋਨ ਦੇ ਪ੍ਰਭਾਵਾਂ ਨਾਲ ਨਜਿੱਠਦੇ ਹੋਏ, ਮੰਗ ਵਿੱਚ ਇੱਕ ਸੰਭਾਵਿਤ ਵਾਧੇ ਦੀ ਯੋਜਨਾ ਬਣਾ ਰਹੇ ਹਾਂ।
ਕੋਵਿਡ -19 ਦੇ ਨਤੀਜੇ ਵਜੋਂ ਸਟਾਫ਼ ਦੀ ਗਿਣਤੀ ਘਟੀ ਜਿਸ ਦੇ ਕਰਕੇ ਪਾਸਪੋਰਟਾਂ ਦੀ ਪ੍ਰਕਿਰਿਆ ਵਿੱਚ ਆਮ ਨਾਲੋਂ ਜ਼ਿਆਦਾ ਸਮਾਂ ਲੱਗ ਰਿਹਾ ਹੈ, ਆਮ ਤੌਰ ‘ਤੇ 10 ਦੇ ਮੁਕਾਬਲੇ 15 ਦੇ ਲਗਭਗ ਕੰਮਕਾਜੀ ਦਿਨ ਲੱਗ ਰਹੇ ਹਨ।
DIA ਡੇਟਾ ਦਿਖਾਉਂਦਾ ਹੈ ਕਿ ਕੁੱਝ 125,000 ਨਿਊਜ਼ੀਲੈਂਡ ਪਾਸਪੋਰਟਾਂ ਦੀ ਮਿਆਦ 2001 ਵਿੱਚ ਖ਼ਤਮ ਹੋਏ ਹਨ ਅਤੇ ਪਿਛਲੇ ਸਾਲਾਂ ਦੇ ਮੁਕਾਬਲੇ 2020 ਅਤੇ 2021 ਵਿੱਚ ਬਹੁਤ ਘੱਟ ਪਾਸਪੋਰਟ ਜਾਰੀ ਕੀਤੇ ਗਏ ਸਨ। 2019 ਵਿੱਚ 734,000 ਦੇ ਮੁਕਾਬਲੇ 2021 ਵਿੱਚ 148,192 ਤੋਂ ਵੱਧ ਪਾਸਪੋਰਟ ਜਾਰੀ ਕੀਤੇ ਗਏ ਸਨ।
ਵੂਟਨ ਨੇ ਕਿਹਾ ਕਿ ਉਸ ਦੀ ਟੀਮ ਲੋਕਾਂ ਨੂੰ ਆਪਣੇ ਪਾਸਪੋਰਟਾਂ ਲਈ ਜਲਦੀ ਅਪਲਾਈ ਕਰਨ ਜਾਂ ਰੀਨਿਊ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ ਤਾਂ ਜੋ ਕੋਵਿਡ ਪਾਬੰਦੀਆਂ ਘੱਟ ਹੋਣ ‘ਤੇ ਸੰਭਾਵਿਤ ਭੀੜ ਤੋਂ ਬਚਿਆ ਜਾ ਸਕੇ। ਵਿਦੇਸ਼ ਮਾਮਲਿਆਂ ਅਤੇ ਵਪਾਰ ਮੰਤਰਾਲੇ (MFAT) ਦਾ ਕਹਿਣਾ ਹੈ ਕਿ ਜੇਕਰ ਤੁਹਾਡੇ ਪਾਸਪੋਰਟ ਦੀ ਮਿਆਦ ਇੱਕ ਸਾਲ ਤੋਂ ਘੱਟ ਸਮੇਂ ਵਿੱਚ ਖ਼ਤਮ ਹੋਣ ਵਾਲੀ ਹੈ ਤਾਂ ਤੁਹਾਨੂੰ ਆਪਣੇ ਪਾਸਪੋਰਟ ਨੂੰ ਨਵਿਆਉਣ ਦੀ ਲੋੜ ਹੋ ਸਕਦੀ ਹੈ। ਮੰਤਰਾਲਾ ਆਪਣੀ ਵੈੱਬਸਾਈਟ ‘ਤੇ ਕਹਿੰਦਾ ਹੈ, ‘ਕੁੱਝ ਦੇਸ਼ਾਂ ਨੂੰ ਇਹ ਲੋੜ ਹੁੰਦੀ ਹੈ ਕਿ ਤੁਹਾਡੇ ਪਾਸਪੋਰਟ ਦੀ ਘੱਟੋ-ਘੱਟ ਛੇ ਮਹੀਨੇ ਦੀ ਵੈਧਤਾ ਬਾਕੀ ਹੋਵੇ, ਜਿਸ ਦੇਸ਼ ਤੋਂ ਤੁਸੀਂ ਜਾ ਰਹੇ ਹੋ’। ਪਾਸਪੋਰਟ ਧਾਰਕਾਂ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਕੋਲ ਇਮੀਗ੍ਰੇਸ਼ਨ ਸਟੈਂਪਸ ਲਈ ਘੱਟੋ-ਘੱਟ ਇੱਕ ਸਪਸ਼ਟ ਵੀਜ਼ਾ ਪੰਨਾ ਹੋਵੇ।
ਤੁਸੀਂ passports.govt.nz ਵੈੱਬਸਾਈਟ ‘ਤੇ ਆਪਣੇ ਪਾਸਪੋਰਟ ਲਈ ਜਾਂ ਮੌਜੂਦਾ ਨੂੰ ਰੀਨਿਊ ਕਰਨ ਲਈ ਅਰਜ਼ੀ ਦੇ ਸਕਦੇ ਹੋ। ਜੇਕਰ ਲਾਗੂ ਹੋਵੇ ਤਾਂ ਤੁਹਾਨੂੰ ਆਪਣੀ ਪਾਸਪੋਰਟ ਸਾਈਜ਼ ਫ਼ੋਟੋ, ਪਛਾਣ ਰੈਫ਼ਰੰਸ ਜਾਂ ਗਵਾਹ ਅਤੇ ਪਿਛਲੇ ਪਾਸਪੋਰਟ ਵੇਰਵਿਆਂ ਦੀ ਲੋੜ ਪਵੇਗੀ।
ਜੇਕਰ ਤੁਹਾਨੂੰ ਤੁਰੰਤ ਪਾਸਪੋਰਟ ਦੀ ਲੋੜ ਹੈ, ਤਾਂ ਤੁਸੀਂ ਜ਼ਰੂਰੀ ਸੇਵਾ ਦੀ ਵਰਤੋਂ ਕਰ ਸਕਦੇ ਹੋ, ਜੋ ਤਿੰਨ ਕੰਮਕਾਜੀ ਦਿਨਾਂ ਦੇ ਅੰਦਰ ਪ੍ਰਦਾਨ ਕਰਦੀ ਹੈ। ਹਾਲਾਂਕਿ, ਇਸ ਦੀ ਕੀਮਤ ਮਿਆਰੀ ਸੇਵਾ ਨਾਲੋਂ ਲਗਭਗ $200 ਵੱਧ ਹੈ, ਆਮ $191 ਦੀ ਤੁਲਨਾ ਵਿੱਚ ਵੱਡਿਆਂ ਲਈ $382 ਅਤੇ ਬੱਚਿਆਂ ਲਈ ਆਮ $111 ਦੇ ਮੁਕਾਬਲੇ ਵੱਡਿਆਂ ਲਈ $302 ਹੈ। ਵੱਡਿਆਂ ਪਾਸਪੋਰਟ 10 ਸਾਲਾਂ ਲਈ ਅਤੇ ਬੱਚਿਆਂ ਨੂੰ 5 ਸਾਲ ਲਈ ਜਾਰੀ ਕੀਤੇ ਜਾਂਦੇ ਹਨ।
Home Page ਡੀਆਈਏ ਨੇ ਕੀਵੀਆਂ ਨੂੰ ਪਾਸਪੋਰਟਾਂ ਨੂੰ ਨਵਿਆਉਣ ਦੀ ਅਪੀਲ ਕੀਤੀ