ਡੁਨੇਡਿਨ ਵਿਖੇ ਹੋਣ ਵਾਲੇ 5ਵੇਂ ਪੰਜਾਬੀ ਭਾਸ਼ਾ ਹਫ਼ਤੇ ਬਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ

ਪਾਪਾਕੁਰਾ, 3 ਨਵੰਬਰ 2024 – ਡੁਨੇਡਿਨ ਦੀ ਪਿੰਕੀ ਸੁਮਨ ਵੱਲੋਂ 5ਵਾਂ ਪੰਜਾਬੀ ਭਾਸ਼ਾ ਹਫ਼ਤਾ ਮਨਾਇਆ ਜਾ ਰਿਹਾ ਹੈ। ਅੱਜ ਅਸੀਂ 5ਵੇਂ ਪੰਜਾਬੀ ਭਾਸ਼ਾ ਹਫ਼ਤੇ ਦੇ ਪ੍ਰਚਾਰ ਲਈ ਪਾਪਾਕੁਰਾ ਦੇ ਗੁਰਦੁਆਰਾ ਬੇਗਮਪੁਰਾ ਸਾਹਿਬ ਵਿਖੇ ਗਏ। ਡੁਨੇਡਿਨ ਲਈ ਪਿੰਕੀਸੁਮਨ, ਐਨ.ਵੀ. ਸਿੰਘ ਅਤੇ ਕੂਕ ਪੰਜਾਬੀ ਸਮਾਚਾਰ ਵੱਲੋਂ ਕੁਲਵੰਤ ਕੌਰ ਨੇ 5ਵੇਂ ਪੰਜਾਬੀ ਭਾਸ਼ਾ ਹਫ਼ਤੇ ਬਾਰੇ ਆਪਣੇ ਟੀਚੇ ਸੰਗਤ ਨਾਲ ਸਾਂਝੇ ਕੀਤੇ ਅਤੇ ਕੀਵੀ ਪੰਜਾਬੀ ਅੱਖਰ ਵਰਣਮਾਮਾ ਦੇ ਪੋਸਟਰ ਵੀ ਵੰਡੇ ਅਤੇ ਗੁਰਦੁਆਰਾ ਕਮੇਟੀ ਵੱਲੋਂ ਸਾਨੂੰ ਸਨਮਾਨਿਤ ਕੀਤਾ ਗਿਆ।