ਆਕਲੈਂਡ 8 ਅਪ੍ਰੈਲ – ਦੇਸ਼ ‘ਚ ‘ਡੇਅ ਲਾਈਟ ਸੇਵਿੰਗ’ ਨਿਯਮਾਂ ਅਨੁਸਾਰ ਘੜੀਆਂ ਦਾ ਸਮਾਂ ਐਤਵਾਰ 7 ਅਪ੍ਰੈਲ ਨੂੰ ਤੜਕੇ ਸਵੇਰੇ 3 ਵਜੇ ਤੋਂ ਇੱਕ ਘੰਟਾ ਪਿੱਛੇ ਹੋ ਗਈਆਂ ਹਨ। ਇਸ ਦੇ ਨਾਲ ਹੀ ਡੇਅ ਲਾਈਟ ਸੇਵਿੰਗ ਸਮਾਪਤ ਹੋ ਸਮਾਪਤ ਹੋ ਗਈ ਹੈ। ਹੁਣ 29 ਸਤੰਬਰ ਤੱਕ ਇਹ ਇੱਕ ਘੰਟਾ ਘਟਿਆ ਸਮਾਂ ਜਾਰੀ ਰਹੇਗਾ ਅਤੇ ਉਸ ਤੋਂ ਬਾਅਦ ਮੁੜ ਘੜੀਆਂ ਇੱਕ ਘੰਟਾ ਅੱਗੇ ਕਰ ਦਿੱਤੀਆਂ ਜਾਣਗੀਆਂ ਤੇ ਡੇਅ ਲਾਈਟ ਸੇਵਿੰਗ ਦੁਬਾਰਾ ਸ਼ੁਰੂ ਹੋਵੇਗੀ।
ਦੇਸ਼ ਵਿੱਚ ਸਮਾਂ ਵੱਧਣ ਤੇ ਘੱਟਣ ਦਾ ਅਸਰ ਆਮ ਤੌਰ ’ਤੇ ਚਾਬੀ ਵਾਲੀਆਂ ਘੜੀਆਂ ‘ਤੇ ਪੈਂਦਾ ਹੈ। ਜਦੋਂ ਕਿ ਸਮਾਰਟ ਫੋਨਾਂ ‘ਤੇ ਇਹ ਸਮਾਂ ਆਪਣੇ ਆਪ ਬਦਲ ਜਾਂਦਾ ਹੈ।
ਗੌਰਤਲਬ ਹੈ ਕਿ ਹੁਣ ਬਦਲੇ ਹੋਏ ਸਮੇਂ ਅਨੁਸਾਰ ਜਦੋਂ ਭਾਰਤ ਵਿੱਚ ਦੁਪਹਿਰ ਦੇ 12 ਵੱਜਣਗੇ ਤਾਂ ਨਿਊਜ਼ੀਲੈਂਡ ਦੇ ਵਿੱਚ ਸ਼ਾਮ ਦੇ 6.30 ਹੋਣਗੇ ਜਾਂ ਕਹਿ ਲਈਏ ਕਿ ਜਦੋਂ ਨਿਊਜ਼ੀਲੈਂਡ ਦੁਪਹਿਰ ਦੇ 12 ਵਜੇ ਹੋਣਗੇ ਤਾਂ ਇੰਡੀਆ ‘ਚ ਸਵੇਰ ਦੇ 5.30 ਹੋਣਗੇ।
Home Page ਡੇਅ ਲਾਈਟ ਸੇਵਿੰਗ ਸਮਾਪਤ: 7 ਅਪ੍ਰੈਲ ਤੋਂ ਨਿਊਜ਼ੀਲੈਂਡ ਦੀਆਂ ਘੜੀਆਂ ਇੱਕ ਘੰਟਾ...