ਜਲੰਧਰ/ਚੰਡੀਗੜ੍ਹ, 13 ਦਸੰਬਰ – ਡੈਨਮਾਰਕ ਦੀ ਮਹਿਲਾ ਕਬੱਡੀ ਟੀਮ ਨੇ ਨੱਕੋ-ਨੱਕ ਭਰੇ ਇਥੋਂ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਦਰਸ਼ਕਾਂ ਦੀਆਂ ਕਿਲਕਾਰੀਆਂ ਦੀ ਗੂੰਜ ਵਿੱਚ ਇੰਗਲੈਂਡ ਦੀ ਮਹਿਲਾ ਟੀਮ ਨੂੰ ਫਸਵੇਂ ਮੁਕਾਬਲੇ ਵਿੱਚ 36-28 ਨਾਲ ਹਰਾ ਕੇ ਮਹਿਲਾ ਵਿਸ਼ਵ ਕੱਪ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ. ਸਰਵਣ ਸਿੰਘ ਫਿਲੌਰ ਨੇ ਟੀਮਾਂ ਨਾਲ ਜਾਣ ਪਛਾਣ ਕਰਦਿਆਂ ਮੈਚ ਦਾ ਰਸਮੀ ਆਗਾਜ਼ ਕੀਤਾ। ਮਹਿਲਾ ਵਰਗ ਦੇ ਤੀਜੇ ਸਥਾਨ ਲਈ ਖੇਡੇ ਗਏ ਮੈਚ ਵਿੱਚ ਪਹਿਲੀ ਵਾਰ ਖੇਡਣ ਆਈ ਡੈਨਮਾਰਕ ਦੀ ਟੀਮ ਨੇ ਇੰਗਲੈਂਡ ਨੂੰ 36-28 ਨਾਲ ਹਰਾ ਕੇ ਕਾਂਸੀ ਦਾ ਤਮਗਾ ਹਾਸਲ ਕੀਤਾ।
ਡੈਨਮਾਰਕ ਨੇ ਪਿਛਲੇ ਸਾਲ ਦੀ ਉਪ ਜੇਤੂ ਇੰਗਲੈਂਡ ਨੂੰ ਦੰਦਾਂ ਹੇਠਾਂ ਉਂਗਲਾ ਦਬਾਉਣ ਵਾਲੇ ਮੈਚ ਵਿੱਚ ਦਰਸ਼ਕਾਂ ਦੀ ਹੱਲਾਸ਼ੇਰੀ ਵਿੱਚ ਹਰਾ ਕੇ ਤੀਜਾ ਸਥਾਨ ਹਾਸਲ ਕਰਦਿਆਂ ਵਿਸ਼ਵ ਕੱਪ ਵਿੱਚੋਂ ਸਨਮਾਨਜਨਕ ਵਿਦਾਇਗੀ ਲਈ। ਪਹਿਲੀ ਵਾਰ ਵਿਸ਼ਵ ਕੱਪ ਖੇਡਣ ਆਈ ਡੈਨਮਾਰਕ ਦੀ ਟੀਮ ਨੇ ਆਪਣੀ ਸਾਫ ਸੁਥਰੀ ਅਤੇ ਜੂਝਣ ਵਾਲੀ ਖੇਡ ਸਦਕਾ ਦਰਸ਼ਕਾਂ ਦੇ ਦਿਲ ਜਿੱਤ ਲਏ। ਅੱਧੇ ਸਮੇਂ ਤੱਕ ਇੰਗਲੈਂਡ ਦੀ ਟੀਮ 19-16 ਨਾਲ ਅੱਗੇ ਸੀ।
Sports ਡੈਨਮਾਰਕ ਨੇ ਇੰਗਲੈਂਡ ਨੂੰ ਹਰਾ ਕੇ ਮਹਿਲਾ ਵਰਗ ‘ਚ ਤੀਜਾ ਸਥਾਨ ਹਾਸਲ...