ਵੈਲਿੰਗਟਨ, 22 ਅਕਤੂਬਰ – 21 ਅਕਤੂਬਰ ਦਿਨ ਵੀਰਵਾਰ ਨੂੰ ਮਾਨਯੋਗ ਡੈਮ ਸਿੰਡੀ ਕੀਰੋ ਨੇ ਨਿਊਜ਼ੀਲੈਂਡ ਦੇ 22ਵੇਂ ਗਵਰਨਰ-ਜਨਰਲ ਵਜੋਂ ਸਹੁੰ ਚੁੱਕੀ। ਲੈਜਿਸਲੈਟਿਵ ਕੌਂਸਲ ਚੈਂਬਰ ਆਫ਼ ਪਾਰਲੀਮੈਂਟ ਵਿੱਚ ਇਹ ਸਹੁੰ ਚੁੱਕ ਸਮਾਰੋਹ ਹੋਇਆ। ਚੀਫ਼ ਜਸਟਿਸ ਡੇਮ ਹੈਲਨ ਵਿੰਕਲਮੈਨ ਨੇ ਡੈਮ ਸਿੰਡੀ ਕੀਰੋ ਨੂੰ ਗਵਰਨਰ-ਜਨਰਲ ਦੇ ਅਹੁਦੇ ਦੀ ਸਹੁੰ ਚੁਕਾਈ, ਉਨ੍ਹਾਂ ਨੇ ਅੰਗਰੇਜ਼ੀ ਅਤੇ ਮਾਓਰੀ ਭਾਸ਼ਾ ਵਿੱਚ ਸਹੁੰ ਚੁੱਕੀ। ਉਹ ਇਸ ਅਹੁਦੇ ‘ਤੇ ਕਾਬਜ਼ ਹੋਣ ਵਾਲੀ ਪਹਿਲੀ ਵਾਹਿਨ ਮਾਓਰੀ ਗਵਰਨਰ-ਜਨਰਲ ਹੈ।
Home Page ਡੈਮ ਸਿੰਡੀ ਕੀਰੋ ਨੇ 22ਵੇਂ ਗਵਰਨਰ-ਜਨਰਲ ਵਜੋਂ ਸਹੁੰ ਚੁੱਕੀ