ਬੰਗਲੌਰ – ਕਰਨਾਟਕ ਵਿਧਾਨ ਸਭਾ ਵਿੱਚ ਤਿੰਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੰਤਰੀਆਂ ਸਹਿਕਾਰਤਾ ਮੰਤਰੀ ਲਕਸ਼ਮਣ ਸਵਾਦੀ, ਔਰਤ ਤੇ ਬਾਲ ਭਲਾਈ ਮੰਤਰੀ ਸੀ.ਸੀ. ਪਾਟਿਲ ਅਤੇ ਬੰਦਰਗਾਹਾਂ, ਵਿਗਿਆਨ ਤੇ ਤਕਨਾਲੋਜੀ ਮੰਤਰੀ ਕ੍ਰਿਸ਼ਨਾ ਪਾਲੇਮਰ ਨੂੰ ਹਾਈ ਕਮਾਂਡ ਦੇ ਕਹਿਣ ‘ਤੇ ਅਸਤੀਫਾ ਦੇਣਾ ਪਿਆ। ਇਨ੍ਹਾਂ ਦੀ ਹਰਕਤ ਦੇ ਕਰਕੇ ਭਾਜਪਾ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ 7 ਫਰਵਰੀ ਦਿਨ ਮੰਗਲਵਾਰ ਨੂੰ ਸਵਾਦੀ ਤੇ ਪਾਟਿਲ ਨੂੰ ਚੱਲਦੇ ਵਿਧਾਨ ਸਭਾ ਸੈਸ਼ਨ ਦੌਰਾਨ ਵਿੱਚ ਇਹ ਫਿਲਮ ਦੇਖਦਿਆਂ ਕੈਮਰੇ ਵਿੱਚ ਕੈਦ ਕਰ ਲਿਆ ਸੀ, ਜਦ ਕਿ ਪਾਲੇਮਰ ਨੇ ਬੁਨਾਂ ਦੋਵਾਂ ਨੂੰ ਇਹ ਅਸ਼ਲੀਲ ਫਿਲਮ ਮੁਹੱਈਆ ਕਰਵਾਈ ਸੀ।
ਵਿਧਾਨ ਸਭਾ ਵਿੱਚ ਕਾਂਗਰਸ ਅਤੇ ਜਨਤਾ ਦਲ (ਐਸ) ਤੋਂ ਇਲਾਵੇ ਵਿਰੋਧੀਆਂ ਨੇ ਇਨ੍ਹਾਂ ਨੂੰ ਵਿਧਾਨ ਸਭਾ ਦੀ ਮੈਂਬਰੀ ਤੋਂ ਮੁਅੱਤਲ ਕਰਨ ਅਤੇ ਬਰਤਰਫ਼ ਕੀਤੇ ਜਾਣ ਦੀ ਮੰਗ ਕੀਤੀ।
Indian News ਤਿੰਨ ਭਾਜਪਾ ਮੰਤਰੀਆਂ ਨੇ ਅਸਤੀਫੇ ਦਿੱਤੇ