ਅਹਿਮਦਾਬਾਦ, 26 ਫਰਵਰੀ – ਇੱਥੇ 25 ਫਰਵਰੀ ਨੂੰ ਭਾਰਤ ਨੇ ਇੰਗਲੈਂਡ ਨੂੰ ਤੀਜੇ ਦਿਨ ਰਾਤ ਦੇ ਟੈੱਸਟ ਮੈਚ ਵਿੱਚ 10 ਵਿਕਟਾਂ ਨਾਲ ਹਰਾ ਦਿੱਤਾ ਹੈ। ਸਪਿੰਨਰਾਂ ਲਈ ਮਦਦਗਾਰ ਪਿੱਚ ‘ਤੇ ਪੰਜ ਦਿਨਾ ਟੈੱਸਟ ਮੈਚ ਦੂਜੇ ਦਿਨ ਹੀ ਸਮਾਪਤ ਹੋ ਗਿਆ। ਇਸ ਜਿੱਤ ਨਾਲ ਭਾਰਤ ਲੜੀ ਵਿੱਚ 2-1 ਨਾਲ ਅੱਗੇ ਹੋ ਗਿਆ ਹੈ।
ਇਸ ਤੋਂ ਪਹਿਲਾਂ ਅੱਜ ਦੁਪਹਿਰੇ ਭਾਰਤੀ ਪਾਰੀ 145 ਦੌੜਾਂ ‘ਤੇ ਸਿਮਟ ਗਈ। ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਅੱਜ ਗੇਂਦਬਾਜ਼ੀ ਵਿੱਚ ਕਮਾਲ ਦਿਖਾਇਆ। ਉਸ ਨੇ 8 ਦੌੜਾਂ ਦੇ ਕੇ 5 ਖਿਡਾਰੀਆਂ ਨੂੰ ਆਊਟ ਕੀਤਾ। ਇਸ ਤੋਂ ਬਾਅਦ ਇੰਗਲੈਂਡ ਦੀ ਟੀਮ ਦੂਜੀ ਪਾਰੀ ਵਿਚ 81 ਦੌੜਾਂ ‘ਤੇ ਆਲ ਆਊਟ ਹੋ ਗਈ। ਇੰਗਲੈਂਡ ਦੇ ਬੱਲੇਬਾਜ਼ ਦੂਜੀ ਪਾਰੀ ਵਿੱਚ ਵੀ ਭਾਰਤੀ ਸਪਿੰਨਰਾਂ ਦੀ ਫਿਰਕੀ ਅੱਗੇ ਟਿੱਕ ਨਾ ਸਕੇ। ਅਕਸ਼ਰ ਪਟੇਲ ਨੇ 5 ਜਦੋਂ ਕਿ ਰਵੀਚੰਦਰਨ ਅਸ਼ਵਿਨ ਨੇ 4 ਵਿਕਟਾਂ ਹਾਸਲ ਕੀਤੀਆਂ। ਇੰਗਲੈਂਡ ਨੇ ਭਾਰਤ ਨੂੰ ਜਿੱਤ ਲਈ 49 ਦੌੜਾਂ ਦਾ ਟੀਚਾ ਦਿੱਤਾ ਜੋ ਭਾਰਤ ਨੇ ਬਿਨਾਂ ਵਿਕਟ ਗੁਆਏ ਹਾਸਲ ਕਰ ਲਿਆ। ਭਾਰਤ ਵੱਲੋਂ ਰੋਹਿਤ ਸ਼ਰਮਾ ਨੇ 25 ਜਦੋਂ ਕਿ ਸ਼ੁਭਮਨ ਗਿੱਲ ਨੇ 18 ਦੌੜਾਂ ਬਣਾਈਆਂ। ਇਸ ਜਿੱਤ ਨਾਲ ਭਾਰਤ ਨੇ ਵਿਸ਼ਵ ਟੈੱਸਟ ਮੈਚ ਦੇ ਫਾਈਨਲ ਵਿੱਚ ਪੁੱਜਣ ਦਾ ਦਾਅਵਾ ਮਜ਼ਬੂਤ ਕੀਤਾ। ਇਸ ਜਿੱਤ ਨਾਲ ਭਾਰਤੀ ਟੀਮ ਦਰਜਾਬੰਦੀ ਵਿੱਚ ਸਿਖਰ ‘ਤੇ ਪੁੱਜ ਗਈ ਹੈ।
Cricket ਤੀਜੇ ਟੈੱਸਟ ਮੈਚ ‘ਚ ਭਾਰਤ ਨੇ ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾਇਆ