ਅੰਤਾਲਿਆ (ਤੁਰਕੀ), 24 ਅਪ੍ਰੈਲ – ਇਥੇ ਵਰਲਡ ਕੱਪ ਸਟੇਜ-1 ਮੁਕਾਬਲੇ ਦੇ ਕੰਪਾਊਂਡ ਸੈਕਸ਼ਨ ਵਿੱਚ 22 ਅਪ੍ਰੈਲ ਨੂੰ ਭਾਰਤ ਦੀ ਤੀਰਅੰਦਾਜ਼ ਜਯੋਤੀ ਸੁਰੇਖਾ ਵੇਨਮ ਨੇ ਸੋਨ ਤਗਮਾ ਜਿੱਤਿਆ ਹੈ।
ਭਾਰਤੀ ਪੁਰਸ਼ ਰਿਕਰਵ ਟੀਮ ਨੂੰ ਤੀਰਅੰਦਾਜ਼ੀ ਵਰਲਡ ਕੱਪ ਦੇ ਪਹਿਲੇ ਗੇੜ ਵਿੱਚ ਸ਼ੂਟਆਫ ਵਿੱਚ ਮਿਲੀ ਹਾਰ ਮਗਰੋਂ ਚਾਂਦੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ। ਭਾਰਤੀ ਟੀਮ ਦੀ ਨਜ਼ਰ 2010 ਤੋਂ ਬਾਅਦ ਵਰਲਡ ਕੱਪ ’ਚ ਪਹਿਲੇ ਸੋਨ ਤਗਮੇ ’ਤੇ ਸੀ। ਤਰੁਣਦੀਪ ਰਾਏ, ਅਤਨੂ ਦਾਸ ਅਤੇ ਧੀਰਜ ਬੋਮਾਦੇਵਰਾ ਦੀ ਭਾਰਤੀ ਟੀਮ ਨੇ 0-4 ਨਾਲ ਪੱਛੜਨ ਮਗਰੋਂ ਬਰਾਬਰੀ ਕੀਤੀ ਅਤੇ ਮੁਕਾਬਲਾ ਸ਼ੂਟਆਫ ਤੱਕ ਖਿੱਚਿਆ। ਮਗਰੋਂ ਤਿੰਨੋਂ 4-5 (54-55, 50-56, 59-58, 56-55, 28-28) ਨਾਲ ਹਾਰ ਗਏ। ਚੀਨ ਦੀ ਟੀਮ ਨੇ ਸੋਨ ਤਗਮਾ ਜਿੱਤਿਆ, ਜਿਸ ਵਿੱਚ ਲੀ ਜ਼ੋਂਗਯੁਆਨ, ਕਿਊ ਜ਼ਿਆਂਗਸ਼ੂਓ ਅਤੇ ਵੇਈ ਸ਼ਾਓਸੂ ਸ਼ਾਮਲ ਸਨ। ਇਸੇ ਤਰ੍ਹਾਂ ਧੀਰਜ ਨੇ ਵਿਅਕਤੀਗਤ ਰਿਕਰਵ ਮੁਕਾਬਲੇ ਵਿੱਚ ਕਜ਼ਾਕਸਤਾਨ ਦੇ ਇਲਫਾਤ ਅਬਦੁਲਿਨ ਨੂੰ 7-3 ਨਾਲ ਹਰਾ ਕੇ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ। ਭਾਰਤ ਦੋ ਸੋਨ, ਇੱਕ ਚਾਂਦੀ ਅਤੇ ਇੱਕ ਕਾਂਸੇ ਦਾ ਤਗਮਾ ਜਿੱਤ ਚੁੱਕਾ ਹੈ।
ਭਾਰਤੀ ਟੀਮ 2014 ਵਿੱਚ ਵੀ ਮੈਡੇਲਿਨ ਵਿੱਚ ਦੂਜੇ ਗੇੜ ਅਤੇ ਰਾਕਲਾ ਵਿੱਚ ਚੌਥੇ ਗੇੜ ਵਿੱਚ ਵਰਲਡ ਕੱਪ ਜਿੱਤਣ ਦੇ ਨੇੜੇ ਪਹੁੰਚੀ ਸੀ ਪਰ ਹਾਰ ਗਈ ਸੀ।
Home Page ਤੀਰਅੰਦਾਜ਼ੀ ਵਰਲਡ ਕੱਪ: ਭਾਰਤ ਦੀ ਜਯੋਤੀ ਸੁਰੇਖਾ ਵੇਨਮ ਨੇ ਸੋਨ ਤਗਮਾ ਤੇ...