ਗੁਆਂਗਜੂ (ਦੱਖਣੀ ਕੋਰੀਆ), 21 ਮਈ – ਭਾਰਤੀ ਪੁਰਸ਼ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਤੀਰਅੰਦਾਜ਼ੀ ਵਰਲਡ ਕੱਪ ਦੇ ਅੱਜ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਫਰਾਂਸ ਨੂੰ 2 ਅੰਕਾਂ ਦੇ ਫ਼ਰਕ ਨਾਲ ਹਰਾ ਕੇ ਵਰਲਡ ਕੱਪ ਗੇੜ ਵਿੱਚ ਲਗਾਤਾਰ ਦੂਜਾ ਸੋਨ ਤਗਮਾ ਜਿੱਤਿਆ। ਇਸੇ ਦੌਰਾਨ ਮੋਹਨ ਭਾਰਦਵਾਜ ਨੇ ਮੌਜੂਦਾ ਵਿਸ਼ਵ ਚੈਂਪੀਅਨ ਨੀਕੋ ਵਇਏਨਰ ਨੂੰ ਹਰਾ ਕੇ ਚਾਂਦੀ ਦਾ ਤਗਮਾ ਹਾਸਲ ਕੀਤਾ ਹੈ। ਭਾਰਤੀ ਕੰਪਾਊਂਡ ਟੀਮ ਨੇ ਸੋਨੇ, ਚਾਂਦੀ ਅਤੇ ਕਾਂਸੀ ਦਾ 1-1 ਤਗਮਾ ਜਿੱਤ ਕੇ 5 ਤਗਮਿਆਂ ਨਾਲ ਵਰਲਡ ਕੱਪ ਗੇੜ-2 ਦਾ ਆਪਣਾ ਸਫ਼ਰ ਸਮਾਪਤ ਕੀਤਾ। ਭਾਰਤੀ ਕੰਪਾਊਂਡ ਟੀਮ ਨੇ ਕੁੱਲ 4 (1 ਸੋਨ, 1 ਚਾਂਦੀ ਅਤੇ 2 ਕਾਂਸੀ) ਤਗਮੇ ਜਿੱਤੇ। ਮਹਿਲਾ ਰਿਕਰਵ ਟੀਮ ਨੇ ਸ਼ੁੱਕਰਵਾਰ ਨੂੰ 1 ਕਾਂਸੀ ਦੇ ਤਗਮਾ ਜਿੱਤਿਆ ਸੀ। ਪੁਰਸ਼ ਕੰਪਾਊਂਡ ਵਰਗ ਦੇ ਫਾਈਨਲ ਵਿੱਚ ਭਾਰਤ ਦੇ ਅਭਿਸ਼ੇਕ ਵਰਮਾ, ਅਮਨ ਸੈਣੀ ਅਤੇ ਰਜਤ ਚੌਹਾਨ ਦੀ ਤਿਕੜੀ ਨੇ ਫਰਾਂਸ ਦੇ ਤੀਰਅੰਦਾਜ਼ਾਂ ਨੂੰ 232-230 ਅੰਕਾਂ ਨਾਲ ਮਾਤ ਦਿੱਤੀ। ਅਭਿਸ਼ੇਕ ਵਰਮਾ ਨੇ ਅਵਨੀਤ ਕੌਰ ਨਾਲ ਮਿਲ ਕੇ ਮਿਕਸ ਟੀਮ ਮੁਕਾਬਲੇ ਵਿੱਚ ਤੁਰਕੀ ਦੀ ਜੋੜੀ ਨੂੰ 156-155 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ।
Home Page ਤੀਰਅੰਦਾਜ਼ੀ ਵਰਲਡ ਕੱਪ: ਭਾਰਤੀ ਕੰਪਾਊਂਡ ਟੀਮ ਨੇ ਫਾਈਨ ‘ਚ ਸੋਨ ਤਗਮਾ ਜਿੱਤਿਆ