ਆਕਲੈਂਡ, 5 ਦਸੰਬਰ – ਆਕਲੈਂਡ ਅਤੇ ਨੌਰਥਲੈਂਡ ‘ਚ ਅੱਜ ਗਰਜ਼ ਦੇ ਨਾਲ ਤੂਫ਼ਾਨ, ਭਾਰੀ ਮੀਂਹ ਅਤੇ ਗੜੇ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਅਚਾਨਕ ਹੜ੍ਹਾਂ ਦਾ ਖ਼ਤਰਾ ਪੈਦਾ ਹੋ ਸਕਦਾ ਹੈ।
ਮੈਟਸਰਵਿਸ ਨੇ ਦੁਪਹਿਰ ਤੋਂ ਸੱਤ ਘੰਟਿਆਂ ਲਈ ਨੌਰਥਲੈਂਡ ਅਤੇ ਆਕਲੈਂਡ ਲਈ ਇੱਕ ਗੰਭੀਰ ਤੂਫ਼ਾਨ ਦੀ ਨਿਗਰਾਨੀ ਜਾਰੀ ਕੀਤੀ ਹੈ। ਪੂਰਵ-ਅਨੁਮਾਨ ਦਾ ਕਹਿਣਾ ਹੈ ਕਿ ਹੌਲੀ-ਹੌਲੀ ਚੱਲ ਰਹੇ ਤੂਫ਼ਾਨ ਦੇ ਸ਼ਾਮ 7 ਵਜੇ ਤੱਕ ਦੇਸ਼ ਦੇ ਸਿਖਰ ‘ਤੇ ਆਉਣ ਦੀ ਉਮੀਦ ਹੈ, ਤੀਬਰ ਸਥਾਨਿਕ ਮੀਂਹ ਦੇ ਨਾਲ ਹੇਠਲੇ ਇਲਾਕਿਆਂ ‘ਚ ਸਤਹ ਅਤੇ ਅਚਾਨਕ ਹੜ੍ਹ ਆਉਣਗੇ।
10 ਤੋਂ 25mm/h ਦੇ ਵਿਚਕਾਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਆਕਲੈਂਡ ਸ਼ਹਿਰ ਦੇ ਉੱਤਰ ਵੱਲ ਗੜੇ ਪੈਣ ਦੀ ਵੀ ਸੰਭਾਵਨਾ ਹੈ। ਹੋਰ ਉੱਤਰ ਵੱਲ 25 ਤੋਂ 40 ਮਿਲੀਮੀਟਰ/ਘੰਟੇ ਦੇ ਵਿਚਕਾਰ ਮੀਂਹ ਦੀ ਗਰਜ਼ ਦੇ ਨਾਲ ਜਾਂ ਇਸ ਤੋਂ ਬਿਨਾਂ ਨੌਰਥਲੈਂਡ ‘ਚ ਮੀਂਹ ਪੈਣ ਦੀ ਸੰਭਾਵਨਾ ਹੈ।
ਮੈਟਸਰਵਿਸ ਨੇ ਕਿਹਾ ਕਿ ਤੇਜ਼ ਮੀਂਹ ਦਾ ਪੱਧਰ ਅਚਾਨਕ ਹੜ੍ਹਾਂ ਦਾ ਕਾਰਨ ਬਣ ਸਕਦਾ ਹੈ, ਖ਼ਾਸ ਤੌਰ ‘ਤੇ ਹੇਠਲੇ ਖੇਤਰਾਂ ਜਿਵੇਂ ਕਿ ਨਾਲੇ, ਨਦੀਆਂ ਜਾਂ ਤੰਗ ਘਾਟੀਆਂ ਅਤੇ ਇਹ ਤਿਲ੍ਹਕਣ ਦਾ ਕਾਰਣ ਵੀ ਬਣ ਸਕਦਾ ਹੈ।
ਆਕਲੈਂਡ, ਕੋਰੋਮੰਡਲ ਪੈਨਸੁਏਲਾ, ਵਾਇਕਾਟੋ, ਵੈਟੋਮੋ ਅਤੇ ਤਾਰਾਨਾਕੀ ਦੇ ਬਾਕੀ ਹਿੱਸਿਆਂ ‘ਚ ਥੰਡਰਸਟਰੋਮ ਦਾ ਘੱਟ ਖ਼ਤਰਾ ਹੈ। ਮੈਟਸਰਵਿਸ ਨੇ ਕਿਹਾ ਕਿ ਨੌਰਥਲੈਂਡ ਦੇ ਨੌਰਥ ‘ਚ ਇੱਕ ਅਸਥਿਰ ਮਾਹੌਲ ਖ਼ਰਾਬ ਮੌਸਮ ਦਾ ਕਾਰਨ ਬਣ ਰਿਹਾ ਹੈ।
Home Page ਥੰਡਰਸਟਰੋਮ, ਭਾਰੀ ਮੀਂਹ, ਆਕਲੈਂਡ, ਨੌਰਥਲੈਂਡ ‘ਚ ਗੜੇਮਾਰੀ ਤੇ ਹੜ੍ਹ ਦਾ ਖ਼ਤਰਾ