ਆਕਲੈਂਡ – ਪਾਪਾਟੋਏਟੋਏ ਵਿਖੇ 7 ਅਗਸਤ 2014 ਵਿੱਚ ਹੋਏ ੩੫ ਸਾਲਾ ਦਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਮਾਨਯੋਗ ਆਕਲੈਂਡ ਹਾਈ ਕੋਰਟ ਵੱਲੋਂ ਦੋਸ਼ੀ ਕਰਾਰ ਦਿੱਤੀ ਗਏ ਦਵਿੰਦਰ ਸਿੰਘ ਦੀ ਪਤਨੀ 32 ਸਾਲਾ ਅਮਨਦੀਪ ਕੌਰ ਅਤੇ ਉਸ ਦੇ ਪ੍ਰੇਮੀ 27 ਸਾਲਾ ਗੁਰਜਿੰਦਰ ਸਿੰਘ ਨੂੰ 17 ਸਾਲ ਦੀ ਸਜਾ ਸੁਣਾਈ ਹੈ। ਅਦਾਲਤ ਦਾ ਮੰਨਣਾ ਹੈ ਕਿ ਇਨ੍ਹਾਂ ਦੋਵਾਂ ਪ੍ਰੇਮੀਆ ਨੇ ਮਿਲ ਕੇ ਬੜੀ ਹੀ ਬੇਰਹਿਮੀ ਨਾਲ ਕਾਰ ਵਿੱਚ ਬੈਠੇ ਦਵਿੰਦਰ ਸਿੰਘ ਦਾ ਦਾ ਗੱਲਾ ਕੱਟ ਕੇ ਕਤਲ ਕਰ ਦਿੱਤਾ ਸੀ।
ਮ੍ਰਿਤਕ ਦਵਿੰਦਰ ਸਿੰਘ ਆਪਣੇ ਪਿੱਛੇ 13 ਸਾਲ ਦਾ ਮੁੰਡਾ ਛੱਡ ਗਿਆ ਹੈ, ਜਿਸ ਦੀ ਮਾਂ ਜੇਲ੍ਹ ਵਿੱਚ ਹੈ। ਨੈਸ਼ਨਲ ਅਖ਼ਬਾਰ ਦੀ ਖ਼ਬਰ ਮੁਤਾਬਿਕ ਮ੍ਰਿਤਕ ਦਵਿੰਦਰ ਸਿੰਘ ਦੀ ਮਾਂ ਸੁਖਵਿੰਦਰ ਕੌਰ ਨੇ ਇੰਡੀਆ ਤੋਂ ਕਿਹਾ ਕਿ ਬੱਚਾ ਆਪਣੇ ਪਿਤਾ ਦੇ ਕਤਲ ਕਰਕੇ ਸਦਮੇ ਵਿੱਚ ਹੈ। ਉਸ ਦਾ ਕਹਿਣਾ ਹੈ ਕਿ ਉਹ ਆਪਣੀ ਮਾਂ ਨੂੰ ਇਸ ਲਈ ਕਦੇ ਮਾਫ਼ ਨਹੀਂ ਕਰੇਗਾ।
NZ News ਦਵਿੰਦਰ ਦੇ ਕਤਲ ਕੇਸ ‘ਚ ਦੋਸ਼ੀ ਅਮਨਪ੍ਰੀਤ ਕੌਰ ਤੇ ਗੁਰਜਿੰਦਰ ਸਿੰਘ ਨੂੰ...