ਭੁਪਾਲ – ਇੱਥੇ ਬਣੀ ਪ੍ਰਸਿੱਧ ਰਵਿੰਦਰ ਜੈਨ ਸੰਗੀਤ ਅਕੈਡਮੀ ਦੇ ਇਕ ਹਿੱਸੇ ਦਾ ਨਾਂ ਹੁਣ ਪਹਿਲਵਾਨ ਤੇ ਅਭਿਨੇਤਾ ਮਰਹੂਮ ਦਾਰਾ ਸਿੰਘ ਦੇ ਨਾਂ ‘ਤੇ ਰੱਖੇ ਜਾਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ
ਕਿ 12 ਜੁਲਾਈ ਨੂੰ ਦਾਰਾ ਸਿੰਘ ਦੀ ਲੰਮੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਹੈ।
ਅਕੈਡਮੀ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਸੰਸਦ ਮੈਂਬਰ ਹੁੰਦਿਆਂ ਦਾਰਾ ਸਿੰਘ ਨੇ 11 ਫਰਵਰੀ, 2008 ਵਿੱਚ ਅਕੈਡਮੀ ਨੂੰ 10 ਲੱਖ ਰੁਪਏ ਦਾਨ ਕੀਤੇ ਸਨ। ਇਸ ਲਈ ਅਕੈਡਮੀ ਨੇ ਫੈਸਲਾ ਕੀਤਾ ਹੈ ਕਿ ਸੰਗੀਤ ਅਕੈਡਮੀ ਦੇ ਇਕ ਹਿੱਸੇ ਦਾ ਨਾਂ ਦਾਰਾ ਸਿੰਘ ਦੇ ਨਾਂ ‘ਤੇ ਰੱਖਿਆ ਜਾਵੇਗਾ। ਇਹ ਸੰਗੀਤ ਅਕੈਡਮੀ ਪ੍ਰਸਿੱਧ ਸੰਗੀਤ ਨਿਰਦੇਸ਼ਕ ਰਵਿੰਦਰ ਜੈਨ ਨੇ ਬਣਾਈ ਸੀ ਜਿਸ ਨੇ ਟੈਲੀਵਿਜ਼ਨ ਲੜੀਵਾਰ ‘ਰਮਾਇਣ’ ਲਈ ਸੰਗੀਤ ਦਿੱਤਾ ਸੀ। ਇਸ ਲੜੀਵਾਰ ‘ਰਾਮਾਇਣ’ ਵਿੱਚ ਦਾਰਾ ਸਿੰਘ ਨੇ ਹਨੂੰਮਾਨ ਦੀ ਭੂਮਿਕਾ ਨਿਭਾਇਆ ਸੀ।
Indian News ਦਾਰਾ ਸਿੰਘ ਦੇ ਨਾਂ ‘ਤੇ ਸੰਗੀਤ ਅਕੈਡਮੀ ਦਾ ਇਕ ਹਿੱਸਾ