ਹੁਣ ਹੋਣਗੀਆਂ ਰੈਲੀਆਂ ਤੇ ਵੱਜਣਗੇ ਲਾਊਡ ਸਪੀਕਰ …
ਹੁਣ ਜਾਗਣਗੀਆਂ ਸਰਕਾਰਾਂ ਸੁਤੀਆਂ ਸੀ ਜੋ ਹਾਲੇ ਤੀਕਰ …
ਹੁਣ ਸਾਈਕਲ ਵਾਲੇ ਤੋਂ ਵੀ ਵੋਟਾਂ ਮੰਗਣਗੇ …
ਤੇ ਹੱਥ ਜੋੜ ਕੇ ਵਿੱਚ ਬਜ਼ਾਰੋਂ ਲੰਘਣਗੇ …
ਹੁਣ ਦੇਂਖੀ ਕਿੱਦਾ ਖਲਾਰੇ ਪੈਂਦੇ ਪੰਜਾਬ ‘ਚ ਨੋਟਾਂ ਦੇ
ਦਿਨ ਆ ਗਏ ਵੋਟਾਂ ਦੇ ਨੇੜੇ ਦਿਨ ਆ ਗਏ ਵੋਟਾਂ ਦੇ……
ਭੱਠੀਆਂ ਸ਼ਰਾਬ ਦੀਆਂ ਹੁਣ ਸਿਖਰ ਦੁਪਿਹਰੇ ਨਿਕਲਣਗੀਆਂ
ਕਈਆ ਦੀਆਂ ਜ਼ਮੀਰਾਂ ਸਸਤੀਆਂ ਵਿਕਣਗੀਆਂ….
ਓਹੀ ਭਾਸ਼ਣ ਓਹੀ ਲਾਰੇ ਲਾਉਂਦੀਆ ਦਿਸਣਗੀਆ….
ਅਜੇ ਪਹਿਲੇ ਵਾਅਦੇ ਨਹੀਂ ਨਿਕਲੇ ਮਨਾਂ ‘ਚੋਂ ਲੋਕਾਂ ਦੇ…
ਦਿਨ ਆ ਗਏ ਵੋਟਾਂ ਦੇ ਨੇੜੇ ਦਿਨ ਆ ਗਏ ਵੋਟਾਂ ਦੇ…
ਪੰਜਾ ਆਵੇ ਜਾ ਆਵੇ ਤੱਕੜੀ ਜਨਤਾ ਵਿਚਾਰੀ ਰਹਿਣੀ ਜਕੜੀ..
ਨੇਤਾ ਜਾਲ ਨੇ ਇੰਝ ਵਿਛਾਉਂਦੇ ਜਿਵੇਂ ਜ਼ਹਿਰੀਲੀ ਮੱਕੜੀ…
ਜੱਟ ਵਿਚਾਰੇ ਵੀ ਫਿਰਦੇ ਮਾਰੇ ਇਹਨਾਂ ਖੂਨ ਪੀਣੀਆਂ ਜੋਕਾਂ ਦੇ…
ਦਿਨ ਆ ਗਏ ਵੋਟਾਂ ਦੇ ਨੇੜੇ ਦਿਨ ਆ ਗਏ ਵੋਟਾਂ ਦੇ……
‘ਗੋਪਾਲਪੁਰੀ’ ਕਈ ਸਾਲ ਹੋ ਗਏ ਬਣਦੇ ਨੂੰ ਅੱਡੇ…
ਅੰਮ੍ਰਿਤਸਰ ਕਦੇ ਮੁਹਾਲੀ ਕਹਿੰਦੇ ਬਣਾਉਣੇ ਅੱਡੇ…
‘ਮਨੀ’ ਸੜਕਾਂ ਨਹੀਂ ਬਣਾਉਦੇ ਬੱਸ ਭਰ ਜਾਂਦੇ ਖੱਡੇ…
ਨਾ ਹੋਵੇ ਭੁੱਲਰ ਨੂੰ ਫਾਂਸੀ ਕਹਿੰਦੇ ਸੋਚਾਂਗੇ…
ਦਿਨ ਆ ਗਏ ਵੋਟਾਂ ਦੇ ਨੇੜੇ ਦਿਨ ਆ ਗਏ ਵੋਟਾਂ ਦੇ…
-ਮਨਪ੍ਰੀਤ ਸਿੰਘ (ਮੈਨੂਰੇਵਾ)
Email: preetnarwal@hotmail.co.nz