ਨਵੀਂ ਦਿੱਲੀ, 4 ਜਨਵਰੀ – ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਬਾਰਡਰਾਂ ਉੱਤੇ ਪ੍ਰਦਰਸ਼ਨਜਾਰੀ ਹੈ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਬੀਤੇ ਦਿਨ ਤੋਂ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਕਿਉਂਕਿ ਰਾਤ ਭਰ ਪਏ ਮੀਂਹ ਕਾਰਨ ਉਨ੍ਹਾਂ ਦੇ ਟੈਂਟਾਂ ‘ਚ ਪਾਣੀ ਭਰ ਗਿਆ ਹੈ ਅਤੇ ਠੰਢ ਤੋਂ ਬਚਣ ਲਈ ਜੋ ਲੱਕੜਾਂ ਉਹ ਬਾਲ ਰਹੇ ਸੀ ਉਹ ਵੀ ਗਿੱਲੀਆਂ ਹੋ ਗਈਆਂ ਹਨ ਤੇ ਕੰਬਲ ਵੀ ਭਿੱਜ ਗਏ ਹਨ। ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਦੀ ਹਿੰਮਤ ਨਹੀਂ ਟੁੱਟੇਗੀ ਅਤੇ ਉਹ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਤੱਕ ਪ੍ਰਦਰਸ਼ਨ ਜਾਰੀ ਰੱਖਣਗੇ।
Home Page ਦਿੱਲੀ ਬਾਰਡਰਾਂ ਉੱਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਟੈਂਟਾਂ ‘ਚ ਭਰਿਆ ਪਾਣੀ