ਨਵੀਂ ਦਿੱਲੀ, 13 ਸਤੰਬਰ – ਇੱਥੇ ਪਿਛਲੇ ਸਾਲ 16 ਦਸੰਬਰ ਨੂੰ ਵਾਪਰੇ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ ਦੇ ਚਾਰ ਮੁਲਜ਼ਮਾਂ ਨੂੰ ਫਾਸਟ ਟਰੈਕ ਅਦਾਲਤ ਨੇ ਸਜ਼ਾ-ਏ-ਮੌਤ ਦਾ ਹੁਕਮ ਸੁਣਾਇਆ ਹੈ। ਫਾਸਟ ਟਰੈਕ ਅਦਾਲਤ ਦੇ ਐਡੀਸ਼ਨਲ ਸੈਸ਼ਨ ਜੱਜ ਯੋਗੇਸ਼ ਖੰਨਾ ਨੇ ਖਚਾਖਚ ਭਰੀ ਅਦਾਲਤ ਵਿੱਚ ਫ਼ੈਸਲਾ ਸੁਣਾਉਂਦਿਆਂ ਕਿਹਾ, “ਮੁਲਜ਼ਮਾਂ ਨੂੰ ਗਲੇ ਵਿੱਚ ਫੰਦਾ ਪਾ ਕੇ ਮਰਨ ਤੱਕ ਲਟਕਾਇਆ ਜਾਵੇ।” ਅਦਾਲਤ ਨੇ ਕਿਹਾ ਕਿ ਮੁਲਜ਼ਮਾਂ ਦੇ 23 ਸਾਲਾ ਵਿਦਿਆਰਥਣ ਨਾਲ ਜੋ ਵਹਿਸ਼ਤੀ ਕਾਰਾ ਕੀਤਾ ਉਸ ਨਾਲ ਮੁਲਕ ਦੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਉਹ ਮਿਸਾਲੀ ਸਜ਼ਾ ਦੇ ਹੱਕਦਾਰ ਹਨ। ਅਦਾਲਤ ਨੇ ਆਪਣੇ 20 ਸਫ਼ਿਆਂ ਦੇ ਫ਼ੈਸਲੇ ਵਿੱਚ ਕਿਹਾ ਕਿ ਮੁਕੇਸ਼ (26), ਅਕਸ਼ੇ ਠਾਕੁਰ (28), ਪਵਨ ਗੁਪਤਾ (19) ਅਤੇ ਵਿਨੇ ਸ਼ਰਮਾ (20) ਨੇ ਜੋ ਕਾਰਾ ਕੀਤਾ ਹੈ ਉਸ ਤੋਂ ਬਾਅਦ ਉਨ੍ਹਾਂ ਨੂੰ ‘ਸਮਾਜ ਦੀ ਸੁਰੱਖਿਆ’ ਨਹੀਂ ਮਿਲ ਸਕਦੀ। ਦੱਸਣਯੋਗ ਹੈ ਕਿ ਕੇਸ ਦੇ ਇਕ ਦੋਸ਼ੀ ਰਾਮ ਸਿੰਘ (34) ਨੇ ਬੀਤੇ ਸਾਲ ਮਾਰਚ ਮਹੀਨੇ ਜੇਲ੍ਹ ਵਿੱਚ ਖੁਦਕੁਸ਼ੀ ਕਰ ਲਈ ਸੀ ਤੇ ਛੇਵੇਂ ਬਾਲ ਅਪਰਾਧੀ ਨੂੰ ਪਹਿਲਾਂ ਹੀ ਕਾਨੂੰਨ ਮੁਤਾਬਕ ਤਿੰਨ ਸਾਲ ਦੀ ਸਜ਼ਾ ਦਿੱਤੀ ਜਾ ਚੁੱਕੀ ਹੈ।
Indian News ਦਿੱਲੀ ਸਮੂਹਿਕ ਜਬਰ ਜਨਾਹ ਦੇ ਮਾਮਲੇ ‘ਚ ਚਾਰ ਮੁਲਜ਼ਮਾਂ ਨੂੰ ਫ਼ਾਸੀ