ਸੰਯੁਕਤ ਰਾਸ਼ਟਰ, 14 ਸਤੰਬਰ – ਦੁਨੀਆ ਵਿੱਚ ਹਰ ਸਾਲ 8 ਲੱਖ ਲੋਕ ਖ਼ੁਦਕੁਸ਼ੀ ਕਰਦੇ ਹਨ। ਵਿਸ਼ਵ ਸਿਹਤ ਅਦਾਰੇ ਦੇ ਇਕ ਦਸਤਾਵੇਜ਼ ਮੁਤਾਬਿਕ ਸਾਲ 2016 ਦੌਰਾਨ 15-29 ਸਾਲ ਦੀ ਉਮਰ ਦੇ ਲੋਕਾਂ ਅੰਦਰ ਖ਼ੁਦਕੁਸ਼ੀ ਮੌਤਾਂ ਦਾ ਦੂਜਾ ਸਭ ਤੋਂ ਵੱਡਾ ਕਾਰਨ ਸੀ। ਵਿਸ਼ਵ ਸਿਹਤ ਅਦਾਰੇ (ਡਬਲਯੂਐਚਓ) ਅਤੇ ਮੈਂਟਲ ਹੈਲਥ ਕਮਿਸ਼ਨ ਆਫ਼ ਕੈਨੇਡਾ ਵੱਲੋਂ 10 ਸਤੰਬਰ ਦਿਨ ਸੋਮਵਾਰ ਨੂੰ ਵਿਸ਼ਵ ਖ਼ੁਦਕੁਸ਼ੀ ਰੋਕਥਾਮ ਦਿਵਸ ਮੌਕੇ ਸਮਾਜੀ ਫ਼ਿਰਕਿਆਂ ਲਈ ਖ਼ੁਦਕੁਸ਼ੀਆਂ ਤੋਂ ਬਚਾਓ ਲਈ ਇਕ ਟੂਲ ਕਿਟ ਜਾਰੀ ਕੀਤੀ ਗਈ। ਇਸ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਅਮੀਰ ਹੋਵੇ ਭਾਵੇਂ ਗ਼ਰੀਬ, ਖ਼ੁਦਕੁਸ਼ੀਆਂ ਹਰ ਮੁਲਕ ਤੇ ਖ਼ਿੱਤੇ ਵਿੱਚ ਹੁੰਦੀਆਂ ਹਨ। ਉਂਜ, ਇਹ ਵੀ ਸੱਚ ਹੈ ਕਿ ਬਹੁਤੀਆਂ ਖ਼ੁਦਕੁਸ਼ੀਆਂ ਉਨ੍ਹਾਂ ਮੁਲਕਾਂ ਵਿੱਚ ਹੁੰਦੀਆਂ ਹਨ ਜਿੱਥੋਂ ਦੇ ਲੋਕਾਂ ਦੀ ਆਮਦਨ ਘੱਟ ਤੇ ਦਰਮਿਆਨੀ ਹੁੰਦੀ ਹੈ। 2016 ਦੌਰਾਨ ਦੁਨੀਆ ਦੀਆਂ ਕੁੱਲ ਖ਼ੁਦਕੁਸ਼ੀਆਂ ਦਾ 80 ਫੀਸਦ ਖ਼ੁਦਕੁਸ਼ੀਆਂ ਇਨ੍ਹਾਂ ਮੁਲਕਾਂ ਵਿੱਚ ਹੀ ਹੁੰਦੀਆਂ ਹਨ। ਖ਼ੁਦਕੁਸ਼ੀਆਂ ਦਾ ਬੋਝ ਬਹੁਤ ਜ਼ਿਆਦਾ ਹੈ। ਹਰ ਸਾਲ 8 ਲੱਖ ਤੋਂ ਵੱਧ ਲੋਕ ਖ਼ੁਦਕੁਸ਼ੀ ਕਰਦੇ ਹਨ ਤੇ 15-29 ਸਾਲ ਦੀ ਉਮਰ ਵਰਗ ਵਿੱਚ ਇਹ ਮੌਤਾਂ ਦਾ ਦੂਜਾ ਸਭ ਤੋਂ ਵੱਡਾ ਕਾਰਨ ਹੈ। ਕਿਸੇ ਅਜ਼ੀਜ਼ ਦੇ ਖ਼ੁਦਕੁਸ਼ੀ ਕਰ ਜਾਣ ਨਾਲ ਪਰਿਵਾਰਾਂ, ਦੋਸਤਾਂ ਮਿੱਤਰਾਂ ਤੇ ਸਮਾਜੀ ਫ਼ਿਰਕਿਆਂ ‘ਤੇ ਚਿਰ-ਸਥਾਈ ਤੇ ਘਾਤਕ ਅਸਰ ਪੈਂਦਾ ਹੈ। ਅਨੁਮਾਨ ਮੁਤਾਬਿਕ ਕੁੱਲ ਖ਼ੁਦਕੁਸ਼ੀਆਂ ਵਿੱਚ 20 ਫੀਸਦ ਜ਼ਹਿਰੀਲੀ ਚੀਜ਼ ਨਿਗਲਣ ਨਾਲ ਕੀਤੀਆਂ ਗਈਆਂ।
Home Page ਦੁਨੀਆ ‘ਚ ਹਰ ਸਾਲ 8 ਲੱਖ ਲੋਕ ਕਰਦੇ ਨੇ ਖ਼ੁਦਕੁਸ਼ੀਆਂ