ਆਕਲੈਂਡ, 1 ਜਨਵਰੀ – 31 ਜਨਵਰੀ ਤੇ 1 ਫਰਵਰੀ ਦੀ ਰਾਤ ਨੂੰ ਨਿਊਜ਼ੀਲੈਂਡ ਵਿੱਚ 2018 ਦਾ ਪਹਿਲਾ ਚੰਦਰ ਗ੍ਰਹਿਣ ਦਿਖਾਈ ਦਿੱਤਾ। ਇਸ ਘਟਨਾ ਨੂੰ ਦੁਨੀਆ ਭਰ ਵਿੱਚ ਵੇਖਿਆ ਗਿਆ। ਇਹ ਘਟਨਾ ਇਸ ਲਈ ਵੀ ਖ਼ਾਸ ਹੈ ਕਿ ਇਸ ਵਾਰ ਦਾ ਚੰਦਰ ਗ੍ਰਹਿਣ ਤਿੰਨ ਰੰਗਾਂ ਵਿੱਚ ਨਜ਼ਰ ਆਇਆ। ਨਿਊਜ਼ੀਲੈਂਡ ਸਮੇਂ ਅਨੁਸਾਰ 12.50੦ ਵਜੇ ਤੋਂ ਚੰਦਰ ਗ੍ਰਹਿਣ ਲੱਗਣਾ ਆਰੰਭ ਹੋਇਆ ਅਤੇ ਸਵੇਰੇ 4.11 ਵਜੇ ਤੱਕ ਰਿਹਾ। ਪੂਰਾ ਬਲੱਡ ਮੂਨ 1.51 ਵਜੇ ਤੋਂ 3.07 ਵਜੇ ਤੱਕ ਰਿਹਾ।
ਨਿਊਜ਼ੀਲੈਂਡ ਵਾਸੀਆਂ ਨੂੰ ਮੌਸਮ ਖ਼ਰਾਬ ਹੋਣ ਕਰਕੇ ਆਕਲੈਂਡ ਤੇ ਹੋਰ ਕੁੱਝ ਥਾਂਵਾਂ ਉੱਪਰ ਇਹ ਨਜ਼ਾਰਾ ਪੁਰਾ ਵੇਖਣ ਨੂੰ ਨਹੀਂ ਮਿਲ ਸਕਿਆ। ਰੋਟੋਰੂਆ ਵਿੱਚ ਪੂਰਾ ਚੜ੍ਹਦਾ ਪੂਰਾ ਚੰਨ ਵੇਖਿਆ ਗਿਆ। ਆਕਲੈਂਡ ਵਿੱਚ ਬੱਦਲਾਂ ਦੇ ਕਰਕੇ ਲੋਕ ਬਲੂ, ਬਲੱਡ ਅਤੇ ਸੁਪਰ ਮੂਨ ਤੇ ਚੰਦਰ ਗ੍ਰਹਿਣ ਦਾ ਨਜ਼ਾਰਾ ਸਹੀ ਤਰ੍ਹਾਂ ਨਾਲ ਵੇਖ ਨਹੀਂ ਸਕੇ। ਜਦੋਂ ਕਿ ਰਾਤ ਚੰਦਰ ਗ੍ਰਹਿਣ ਬੱਦਲਾਂ ‘ਚੋਂ ਕਿਸੇ-ਕਿਸੇ ਵੇਲੇ ਥੋੜ੍ਹਾ ਨਜ਼ਰ ਆਇਆ। ਨਿਊਜ਼ੀਲੈਂਡ, ਭਾਰਤ, ਅਮਰੀਕਾ, ਇੰਗਲੈਂਡ ਦੇ ਨਾਲ ਸਾਰੀ ਦੁਨੀਆ ਭਰ ਨੇ ਇਹ ਨਜ਼ਾਰਾ ਵੇਖਿਆ।
ਖਗੋਲ ਸ਼ਾਸਤਰੀਆਂ ਦੇ ਮੁਤਾਬਿਕ ਮਹੀਨੇ ਵਿੱਚ ਦੂਜੀ ਪੂਰਨਮਾਸ਼ੀ ਅਤੇ ਚੰਦਰ ਗ੍ਰਹਿਣ ਦੇ ਨਾਲ ਬਲੂ ਮੂਨ ਦੇ ਵਿੱਖਣ ਦੀ ਘਟਨਾ 150 ਸਾਲ ਵਿੱਚ ਪਹਿਲੀ ਵਾਰ ਹੋਈ ਹੈ। ਇਸ ਤੋਂ ਪਹਿਲਾਂ 1866 ਵਿੱਚ ਅਜਿਹਾ ਹੋਇਆ ਸੀ ਤੇ ਹੁਣ ਅੱਗੇ 31 ਜਨਵਰੀ 2037 ਵਿੱਚ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਸਾਲ ਜਨਵਰੀ ਵਿੱਚ ਹੀ ਦੂਜੀ ਵਾਰ ਚੰਨ ਧਰਤੀ ਦੇ ਸਭ ਤੋਂ ਨਜ਼ਦੀਕ ਰਿਹਾ ਹੈ। ਸਾਫ਼ ਹੈ ਕਿ ਇਹ ਬਲੂ, ਬਲੱਡ ਅਤੇ ਸੁਪਰ ਮੂਨ ਆਕਾਰ ਵਿੱਚ ਆਮ ਚੰਨ ਨਾਲੋਂ 14% ਵੱਡਾ ਅਤੇ 30% ਚਮਕਦਾਰ ਰਿਹਾ। ਹੁਣ ਸੁਪਰ ਮੂਨ 10 ਸਾਲ ਬਾਅਦ ਵਿਖੇਗਾ। ਹੁਣ ਅਗਲੀ ਵਾਰ ਬਲੂ ਮੂਨ 31 ਦਸੰਬਰ 2028 ਨੂੰ, ਜਦੋਂ ਕਿ 31 ਜਨਵਰੀ 2037 ਨੂੰ ਇੱਕ ਵਾਰ ਫਿਰ ਬਲੂ ਮੂਨ ਵਿਖੇਗਾ। ਦੋਵੇਂ ਹੀ ਵਾਰ ਪੂਰਾ ਚੰਦਰ ਗ੍ਰਹਿਣ ਰਹੇਗਾ।
Home Page ਦੁਨੀਆ ਭਰ ‘ਚ ਬਲੂ, ਬਲੱਡ ਅਤੇ ਸੁਪਰ ਮੂਨ ਦਾ ਨਜ਼ਾਰਾ ਵੇਖਿਆ ਗਿਆ