ਆਕਲੈਂਡ, 11 ਅਪ੍ਰੈਲ – ਅੱਜ ਦੇਸ਼ ਦੇ ਉੱਤਰੀ ਟਾਪੂ ਵਿੱਚ ਮੀਂਹ, ਤੂਫ਼ਾਨ ਅਤੇ ਤੇਜ਼ ਹਵਾਵਾਂ ਚੱਲਣਗੀਆਂ। ਮੈਟ ਸਰਵਿਸ ਮੌਸਮ ਵਿਗਿਆਨੀ ਕਾਈਲ ਲੀ ਨੇ ਕਿਹਾ ਕਿ ਖ਼ਰਾਬ ਮੌਸਮ ਸਵੇਰੇ ਦੱਖਣੀ ਆਇਐਂਡ ਦੇ ਸਿਖਰ ਉੱਤੇ ਹੈ ਅਤੇ ਉੱਤਰੀ ਟਾਪੂ ਵੱਲ ਨੂੰ ਹੁੰਦਾ ਹੋਇਆ ਪਾਰ ਜਾਵੇਗਾ। ਵਿਗਿਆਨੀ ਲੀ ਨੇ ਕਿਹਾ ਕਿ ਉੱਤਰੀ ਟਾਪੂ ਬਹੁਤ ਗਿੱਲਾ ਰਹਿ ਸਕਦਾ ਹੈ, ਜਿਸ ਦੇ ਕਰਕੇ ਜ਼ਿਆਦਾਤਰ ਖੇਤਰ ਵਿੱਚ ਕੁੱਝ ਮੀਂਹ ਵੇਖਣ ਨੂੰ ਮਿਲੇਗੀ।
ਸੰਭਾਵਨਾ ਹੈ ਕਿ ਆਕਲੈਂਡ ਵਿੱਚ ਤੇਜ਼ ਹਵਾ ਦੇ ਨਾਲ ਤੇਜ਼ ਮੀਂਹ ਪੈ ਸਕਦਾ ਹੈ। ਅੱਜ ਦੁਪਹਿਰ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 21 C ਦੇ ਨਾਲ ਨਾਰਥਈਸਟ ਮਜ਼ਬੂਤ ਦੱਖਣ-ਪੱਛਮ ਵਿੱਚ ਬਦਲ ਜਾਵੇਗਾ। ਪਰ ਦਿਨ ਦੇ ਦੌਰਾਨ ਉੱਤਰੀ ਟਾਪੂ ਦੇ ਪੱਛਮੀ ਤੱਟ, ਟਾਪੋ ਅਤੇ ਬੇਅ ਆਫ਼ ਪਲੈਂਟੀ ‘ਚ ਤੂਫ਼ਾਨ ਦਾ ਥੋੜ੍ਹਾ ਜਿਹਾ ਖ਼ਤਰੇ ਹੈ।
Home Page ਦੇਸ਼ ਦੇ ਉੱਤਰੀ ਟਾਪੂ ‘ਚ ਮੀਂਹ ਅਤੇ ਤੂਫ਼ਾਨ