ਦੇਸ਼ ਦੇ ਬਹੁਤੇ ਖੇਤਰਾਂ ‘ਚ ਤੇਜ਼ ਝੱਖੜ ਨੇ ਮਚਾਈ ਤਬਾਹ

ਆਕਲੈਂਡ – 10 ਅਪ੍ਰੈਲ ਦਿਨ ਮੰਗਲਵਾਰ ਦੀ ਰਾਤ ਦੇਸ਼ ਭਰ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਆਏ ਤੇਜ਼ ਝੱਖੜ ਨੇ ਹਰ ਪਾਸੇ ਤਬਾਹੀ ਮਚਾ ਦਿੱਤੀ। ਸ਼ਾਮ ਨੂੰ ਆਕਲੈਂਡ ਖੇਤਰ ਵਿੱਚ 140 ਕਿੱਲੋਮੀਟਰ ਦੀ ਸਪੀਡ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਦਰੱਖਤਾਂ ਅਤੇ ਬਿਜਲੀ ਦੇ ਪੋਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ, ਜਿਸ ਨਾਲ ਕਈ ਇਲਾਕਿਆਂ ਵਿੱਚ ਬਿਜਲੀ ਸੇਵਾ ਠੱਪ ਹੋ ਗਈ ਤੇ ਲਗਭਗ 115,000 ਘਰਾਂ ਤੇ ਬਿਜ਼ਨਸ ਅਦਾਰਿਆਂ ਦੀ ਬਿਜਲੀ ਗੁੱਲ ਹੋ ਗਈ। ਕਈ ਥਾਂਈਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸਾਰੀ ਰਾਤ ਹਨੇਰੇ ਵਿੱਚ ਕੱਟਣੀ ਪਈ। ਕਈ ਜਗ੍ਹਾ ਟਰੈਫ਼ਿਕ ਲਾਈਟਾਂ ਵੀ ਬੰਦ ਰਹੀਆਂ। ਕਈ ਲੋਕਾਂ ਦੇ ਘਰਾਂ ਤੇ ਕੰਮਾਂ ਨੂੰ ਵੀ ਵੱਡਾ ਨੁਕਸਾਨ ਪੁੱਜਿਆ ਹੈ। ਕਈ ਲੋਕਾਂ ਦੇ ਘਰਾਂ ਉੱਤੇ ਪੇੜ ਡਿੱਗੇ ਅਤੇ ਕਈਆਂ ਦੀਆ ਛੱਤਾਂ ਤੱਕ ਉੱਡ ਗਈਆਂ।
ਆਕਲੈਂਡ ਇੰਟਰਨੈਸ਼ਨਲ ਹਵਾਈ ਅੱਡੇ ਉੱਤੇ ਹਵਾਈ ਉਡਾਣ ਵਿੱਚ ਦੇਰੀ ਹੋਈ ਅਤੇ ਕਈ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਇੱਥੋਂ ਤੱਕ ਕੇ ਰਨਬੇਅ ਨੂੰ ਵੀ ਬੰਦ ਕਰਨਾ ਪਿਆ। ਹਾਰਬਾਰ ਬ੍ਰਿਜ ਉੱਤੇ ਗੱਡੀਆਂ ਦੀ ਸਪੀਡ ਨੂੰ ਵੀ ਘੱਟ ਕਰ ਦਿੱਤਾ ਗਿਆ। ਫੇਅਰੀ ਸਰਵਿਸ ਵੀ ਬੰਦ ਕਰਨੀ ਪਈ। ਤੇਜ਼ ਹਵਾਵਾਂ ਦੇ ਚੱਲਦੇ ਆਕਲੈਂਡ ਇੰਟਰਨੈਸ਼ਨਲ ਹਵਾਈ ਅੱਡੇ ਨੂੰ ਜਾਂਦਿਆਂ ਲੱਗਾ 45 ਮੀਟਰ ਵੱਡਾ ਨੈਸ਼ਨਲ ਫਲੈਗ ਪੋਲ ਵੀ ਡਿਗ ਗਿਆ ਜਿਸ ਨੂੰ ਮੁੜ ਸਥਾਪਿਤ ਕੀਤਾ ਗਿਆ ਹੈ। ਇਹ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਝੰਡਾ ਹੈ ਜੋ 14 ਮੀਟਰ ਲੰਬਾ ਅਤੇ 7 ਮੀਟਰ ਚੌੜਾ ਹੈ, ਜੋ ਲੈਂਡ ਮਾਰਕ ਹੈ ਅਤੇ ਵੰਨ ਟ੍ਰੀ ਹਿੱਲ ਤੋਂ ਵੀ ਨਜ਼ਰ ਆਉਂਦਾ ਹੈ।
ਮੌਸਮ ਵਿਗਿਆਨੀਆਂ ਨੇ ਕਿਹਾ ਕਿ ਤੂਫ਼ਾਨ ਦੇ ਕਰਕੇ ਆਕਲੈਂਡ, ਵੈਲਿੰਗਟਨ ਅਤੇ ਡੁਨੇਡੀਅਨ ਦੀ ਰਾਤ ਨੂੰ ਸਾਲ ਦੀ ਸਭ ਤੋਂ ਠੰਢੀ ਦੱਸਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਤੂਫ਼ਾਨ ਦੀ ਤੀਬਰਤਾ ਦਾ ਕਾਰਨ ਕੁੱਝ ਹੀ ਕਾਰਨ ਕਰਕੇ ਹੋ ਸਕਦਾ ਹੈ ਕਿਉਂਕਿ ਸਾਡਾ ਸਰਫ ਗਰਮੀਆਂ ਵਿੱਚ ਤੈਰਨ ਲਈ ਵਧੀਆ ਸੀ। ਪਰ ਨਵੰਬਰ ਤੋਂ ਨਿਊਜ਼ੀਲੈਂਡ ਦੇ ਦੁਆਲੇ ਸਮੁੰਦਰ ਦੀ ਸਤਹ, ਖ਼ਾਸ ਤੌਰ ‘ਤੇ ਤਸਮਾਨ ਸਾਗਰ, 150 ਸਾਲ ਦੇ ਰਿਕਾਰਡਾਂ ‘ਚ ਇੱਥੇ ਦਿਖਾਈ ਗਈ ਸਭ ਤੋਂ ਵੱਡੀ ਸਮੁੰਦਰੀ ਗਰਮੀ ਦੀ ਗਰਮੀ ਨਾਲ ਭਰਪੂਰ ਹੈ। ਲਾ ਨੀਨਾ ਜਲਵਾਯੂ ਪ੍ਰਣਾਲੀ ਦੀ ਇੱਕ ਬਹੁਤ ਹੀ ਦੁਰਲੱਭ ਅਤੇ ਸ਼ਕਤੀਸ਼ਾਲੀ ਮਿਸ਼ਰਣ ਕਾਰਨ ਸਮੁੰਦਰੀ ਗਰਮੀ ਦੇ ਕਾਰਨ, ਇੱਕ ਸੈਸਨਅਲ ਵਾਰਨਰੀ ਮੋਡ ਨੂੰ ਇੱਕ ਸਕਾਰਾਤਮਿਕ ਪੜਾਅ ਵਿੱਚ ਲਾਕ ਕੀਤਾ ਗਿਆ, ਸਥਾਈ ਉਚਾਈ ਦੀ ਇੱਕ ਲੜੀ ਅਤੇ ਜਲਵਾਯੂ ਤਬਦੀਲੀ ਦਾ ਪਿਛੋਕੜ ਪ੍ਰਭਾਵ।