ਨਿਊਜ਼ੀਲੈਂਡ ਦੂਜਾ ਤੇ ਆਖਰੀ ਟੈਸਟ ਵੱਡੇ ਅੰਤਰ ਤੋਂ ਹਾਰਿਆ
ਸੈਂਟ ਜਾਰਜ ਪਾਰਕ (ਪੋਰਟ ਏਲਿਜਾਬੇਥ) – ਇੱਥੇ 14 ਜਨਵਰੀ ਦਿਨ ਮੰਗਲਵਾਰ ਨੂੰ ਮੇਜ਼ਬਾਨ ਦੱਖਣੀ ਅਫ਼ਰੀਕਾ ਨੇ ਮਹਿਮਾਨ ਟੀਮ ਨਿਊਜ਼ੀਲੈਂਡ ਨੂੰ ਦੂਜੇ ਟੈਸਟ ਮੈਚ ਵਿੱਚ 1 ਪਾਰੀ ਅਤੇ 193 ਦੌੜਾਂ ਦੇ ਵੱਡੇ ਅੰਤਰ ਨਾਲ ਹਰਾਇਆ। ਇਹ ਦੱਖਣੀ ਅਫ਼ਰੀਕਾ ਦੀ ਪੰਜਵੀਂ ਵੱਡੀ ਜਿੱਤ ਹੈ। ਦੱਖਣੀ ਅਫ਼ਰੀਕੀ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਨੂੰ ਮੈਚ ਵਿੱਚ 8 ਵਿਕਟਾਂ ਲੈਣ ਕਰਕੇ ‘ਮੈਨ ਆਫ਼ ਦਾ ਮੈਚ’ ਚੁਣਿਆ ਗਿਆ। ਮਹਿਮਾਨ ਟੀਮ ਨਿਊਜ਼ੀਲੈਂਡ ਨੇ ਫਾਲੋਆਨ ਖੇਡਦਿਆਂ ਹੋਇਆ ਮੈਚ ਦੇ ਚੌਥੇ ਦਿਨ ਆਪਣੀ ਦੂਸਰੀ ਪਾਰੀ ਵਿੱਚ 211 ਦੌੜਾਂ ਹੀ ਬਣਾਈਆਂ। ਕੀਵੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਬੀ. ਜੇ. ਵਾਟਲਿੰਗ ਨੇ ਸਭ ਤੋਂ ਵੱਧ 63 ਦੌੜਾਂ ਬਣਾਈਆਂ ਜ਼ਿਕਰਯੋਗ ਹੈ ਕਿ ਦੱਖਣੀ ਅਫ਼ਰੀਕਾ ਨੇ2 ਮੈਚਾਂ ਦੀ ਟੈਸਟ ਲੜੀ 2-0 ਨਾਲ ਜਿੱਤ ਲਈ ਹੈ। ਇਸ ਤੋਂ ਪਹਿਲਾਂ ਕੇਪਟਾਊਨ ਵਿੱਚ ਖੇਡਿਆ ਗਿਆ ਪਹਿਲਾਂ ਟੈਸਟ ਮੈਚ ਮੇਜ਼ਬਾਨ ਦੱਖਣੀ ਅਫ਼ਰੀਕਾ ਨੇ 1 ਪਾਰੀ ਅਤੇ 27 ਦੌੜਾਂ ਨਾਲ ਜਿੱਤਿਆ ਸੀ। ਇਸ ਤੋਂ ਬਾਅਦ ਹੁਣ ਦੋਹਾਂ ਟੀਮਾਂ ਵਿਚਾਲੇ ਇਕ ਦਿਨਾ ਲੜੀ ਖੇਡੀ ਜਾਵੇਗੀ।
NZ News ਨਿਊਜ਼ੀਲੈਂਡ ਨੂੰ ਹਰਾ ਦੱਖਣੀ ਅਫ਼ਰੀਕਾ ਦਾ ਟੈਸਟ ਲੜੀ ‘ਤੇ ਕਬਜ਼ਾ