ਆਕਲੈਂਡ-ਕੂਕ ਪੰਜਾਬੀ ਸਮਾਚਾਰ ਨੂੰ ਟੌਰੰਗਾ ਤੋਂ ਕਿਸੇ ਅਗਿਆਤ ਵਿਅਕਤੀ ਦੁਆਰਾ ਪਹੁੰਚੀ ਬੇਨਤੀ ਮੁਤਾਬਿਕ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਉਨ੍ਹਾਂ ਅਨੁਸਾਰ ਟੌਰੰਗਾ ਦੇ ਇਕ ਯੂਰਪੀਅਨ ਪਰਿਵਾਰ ਵੱਲੋਂ ਲਗਾਈ ਗਈ ਗੈਰਾਜ ਸੇਲ ਦੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲਾ ਅਤੇ ਪਲਕਾਂ ਨੂੰ ਇਕ ਆਮ ਕੱਪੜੇ ਵਾਂਗ ਵੇਚਿਆ ਜਾ ਰਿਹਾ ਸੀ। ਪੁੱਛਣ ਉੱਤੇ ਉਸ ਗੋਰੀ ਨੇ ਜਾਣਕਾਰੀ ਦਿੱਤੀ ਕਿ ਸਾਡੇ ਘਰ ਨੇੜੇ ਰਹਿੰਦੇ ਇਕ ਭਾਰਤੀ ਪਰਿਵਾਰ ਨੇ ਇੱਥੋਂ ਮੂਵ ਹੋਣ ਲੱਗਿਆ ਸਾਨੂੰ ਆਖਿਆ ਕਿ ਇਹ ਸਾਡੇ ਕੰਮ ਦੀ ਚੀਜ਼ ਨਹੀਂ ਹੈ ਜੇ ਤੈਨੂੰ ਚੰਗਾ ਲੱਗਦਾ ਹੈ ਤਾਂ ਰੱਖ ਲੈ। ….ਉਸ ਗੋਰੀ ਨੇ ਅਣਜਾਣਪੁਣੇ ਵਿੱਚ ਗੈਰਾਜ ਸੇਲ ਦੌਰਾਨ ਰੁਮਾਲਾ ਸਾਹਿਬ ਜ਼ਮੀਨ ਉੱਤੇ ਬਾਕੀ ਸਮਾਨ ਸਮੇਤ ਰੱਖਿਆ ਹੋਇਆ ਸੀ।
ਖਬਰ ਭੇਜਣ ਵਾਲੇ ਸੁਹਿਰਦ ਵਿਅਕਤੀ ਨੇ ਇਹ ਰੁਮਾਲਾ ਸਾਹਿਬ ਖਰੀਦ ਕੇ ਇਸ ਨੂੰ ਪੂਰੇ ਅਦਬ ਨਾਲ ਸਾਂਭ ਲਿਆ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਅਸੀਂ ਸਭ ਕੁਝ ਜਾਣਦੇ ਹੋਏ ਵੀ ਆਪਣੇ ਧਾਰਮਿਕ ਚਿੰਨਾਂ ਦੀ ਬੇਅਦਬੀ ਕਰਵਾਉਣ ਉੱਤੇ ਉਤਾਰੂ ਕਿਉਂ ਹਾਂ। ਹਰ ਧਰਮ ਨੂੰ ਆਪਣੇ ਅਮੀਰ ਵਿਰਸੇ ਉਤੇ ਮਾਣ ਹੁੰਦਾ ਹੈ ਅਤੇ ਹੋਣਾ ਵੀ ਚਾਹੀਦਾ ਹੈ। ਆਸ ਕਰਦੇ ਹਾਂ ਕਿ ਭਵਿੱਖ ਵਿੱਚ ਅਸੀਂ ਇਸ ਤਰ੍ਹਾਂ ਦੀਆਂ ਗਲਤੀਆਂ ਤੋਂ ਬਹੁਤ ਕੁਝ ਸਿੱਖਾਂਗੇ।
NZ News ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਨਾ ਕੀਤੀ ਜਾਵੇ!