ਧੀ ਕੁਰਲਾਈ – ਬਲਜਿੰਦਰ ਕੌਰ ਸ਼ੇਰਗਿੱਲ

ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
M : 00919878519278

ਕੁੱਖੋਂ ਜਿਸਦੀ ਪੈਦਾ ਹੋਇਆ,
ਦੁੱਧ ਚੁੰਘ ਕੇ ਵੱਡਾ ਹੋਇਆ |

ਅੱਜ ਉਹੀ ਸ਼ਰਮਸਾਰ ਹੋਈ,
ਜਾ ਇਨਸਾਨਾਂ ਜਾ,
ਕੁੱਲਾਂ ਤੇਰੀਆਂ ਨਰਕਾਂ ਦੀ ਭਾਗੀਦਾਰ ਹੋਈ |

ਧੀ ਕੁਰਲਾਈ ਰੋ-ਰੋ ਕੇ,
ਦਰਿੰਦਗੀ ਦਾ ਜ਼ੁਲਮ ਢੋਅ-ਢੋਅ ਕੇ,
ਨਿਰਵਸਤਰ ਸਰੇ ਬਜ਼ਾਰ ਹੋਈ,
ਮਨੁੱਖਤਾ ਦੇਖੋ ਕਿੰਨੀ ਸ਼ਰਮਾਸਾਰ ਹੋਈ |

ਮਨੀਪੁਰ ‘ਚ ਦੋ ਕਬਾਇਲੀ ਬੱਚੀਆਂ,
ਹੈਵਾਨਾਂ ਅੱਗੇ ਪਾ ਰਹੀਆਂ ਸਿਸਕੀਆਂ,
ਸੈਂਕੜੇ ਤਮਾਸ਼ਬੀਨ ਲੋਕਾਂ ਅੱਗੇ,
ਵਹਿਸ਼ੀਪਣੇ ਦਾ ਸ਼ਿਕਾਰ ਹੋਈ |

ਇਨਸਾਨ ਨਹੀਂ ਉਹ ਜਾਨਵਰ ਤੋਂ ਭੈੜਾ,
ਇਸ ਘਿਨੌਨੀ ਹਰਕਤ ਦਾ,
”ਬਲਜਿੰਦਰ” ਹੋਵੇ ਮਿਸਾਲੀ ਸਜਾ,
ਜਿਸਦੀ ਗਵਾਹੀ ਭਰੇ ਹਰ ਕੋਈ |