ਲੰਡਨ – ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਫੋਰਬਸ ਰਸਾਲੇ ਦੀ ਦੁਨੀਆਂ ਦੇ 100 ਅਮੀਰ ਖਿਡਾਰੀਆਂ ਦੀ ਸੂਚੀ ‘ਚ ਟੈਨਿਸ ਸਟਾਰ ਨੋਵਾਕ ਡਿਊਕੋਵਿਚ, ਫਰਾਟਾ ਦੌੜ ਦੇ ਕਿੰਗ ਓਸੈਨ ਬੋਲਟ ਤੇ ਭਾਰਤੀ ਸਟਾਰ ਕ੍ਰਿਕਟ ਖਿਡਾਰੀ ਸਚਿਨ ਤੇਂਦੂਲਕਰ ਨੂੰ ਪਿੱਛੇ ਛੱਡ ਦਿੱਤਾ ਹੈ।
ਫੋਰਬਸ ਦੀ ਸੂਚੀ ਅਨੁਸਾਰ ਧੋਨੀ ਦੁਨੀਆਂ ਦੇ ਸਭ ਤੋਂ ਅਮੀਰ ਖਿਡਾਰੀਆਂ ਦੀ ਸੂਚੀ ‘ਚ 26.5 ਕਰੋੜ ਅਮਰੀਕੀ ਡਾਲਰ ਨਾਲ 31ਵੇਂ ਸਥਾਨ ‘ਤੇ ਹੈ। ਜਦੋਂ ਕਿ ਡਿਊਕੋਵਿਚ20.6 ਕਰੋੜ ਡਾਲਰ ਨਾਲ 62ਵੇਂ, ਬੋਲਟ 20.3 ਕਰੋੜ ਡਾਲਰ ਨਾਲ 63ਵੇਂ ਤੇ ਤੇਂਦੂਲਕਰ 18.6 ਕਰੋੜ ਨਾਲ 78ਵੇਂ ਨੰਬਰ ‘ਤੇ ਹਨ। ਸਟਾਰ ਫੁਟਬਾਲਰ ਵਾਇਨੀ ਰੂਨੀ ਤੇ ਫਰਨਾਂਡੋ ਟੋਰੇਸ ਵੀ ਇਸ ਸੂਚੀ ਵਿੱਚ ਧੋਨੀ ਤੋਂ ਪਿੱਛੇ ਹਨ। ਪਹਿਲੇ ਸਥਾਨ ‘ਤੇ ਮੁੱਕੇਬਾਜ਼ੀ ਚੈਂਪੀਅਨ ਫਲਾਇਡ ਮੇਵੇਦਰ ਹੈ , ਉਸ ਦੀ 8 ਕਰੋੜ 50 ਲੱਖ ਡਾਲਰ ਦੀ ਕਮਾਈ ਹੈ। ਉਸ ਤੋਂ ਬਾਅਦ ਦੂਜੇ ਨੰਬਰ ‘ਤੇ ਮੁੱਕੇਬਾਜ਼ ਮੈਨੀ ਪਾਕਿਵਓ (6.2 ਕਰੋੜ ਡਾਲਰ) ਅਤੇ ਤਿਜੇ ਨੰਬਰ ‘ਤੇ ਗੋਲਫ ਖਿਡਾਰੀ ਟਾਈਗਰ ਵੂਡਜ਼ (5.9 ਕਰੋੜ ਡਾਲਰ) ਹਨ। ਸੂਚੀ ਮੁਤਾਬਕ ਪੰਜਵੇਂ ਸਥਾਨ ‘ਤੇ ਰੋਜਰ ਫੈਡਰਰ, ਅੱਠਵੇਂ ਸਥਾਨ ‘ਤੇ ਡੇਵਿਡ ਬੈਕਹਮ ਤੇ ਨੌਵੇਂ ਸਥਾਨ ‘ਤੇ ਫੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਹੈ।
ਧੋਨੀ ਦੀ ਕੁੱਲ ਕਮਾਈ 2 ਕਰੋੜ 65 ਲੱਖ ਡਾਲਰ ਹੈ, ਜਿਸ ‘ਚ ਉਹ ਨੇ 2 ਕਰੋੜ 30 ਲੱਖ ਇਸ਼ਤਿਹਾਰਾਂ ਤੋਂ ਕਮਾਉਂਦਾ ਹੈ। ਸਚਿਨ ਤੇਂਦੂਲਕਰ ਦੀ ਕਮਾਈ 1 ਕਰੋੜ 86 ਲੱਖ ਡਾਲਰ ਮਾਪੀ ਗਈ ਹੈ ਜਿਸ ‘ਚ ਉਸ ਨੂੰ 1 ਕਰੋੜ 65 ਲੱਖ ਇਸ਼ਤਿਹਾਰਾਂ ਤੋਂ ਮਿਲਦੇ ਹਨ। ਖਾਸ ਜ਼ਿਕਰਯੋਗ ਹੈ ਕਿ ਭਾਰਤੀ ਕਪਤਾਨ ਧੋਨੀ ਦੀ ਕਮਾਈ ਦੁਨੀਆਂ ਦੇ ਸਭ ਤੋਂ ਮਸ਼ਹੂਰ ਫੁਟਬਾਲਰ ਲਾਇਨਲ ਮੈਸੀ ਤੋਂ ਜ਼ਿਆਦਾ ਹੈ। ਮੈਸੀ ਹਾਲਾਂਕਿ ਕੁੱਲ 3.9 ਕਰੋੜ ਡਾਲਰ ਦੀ ਕਮਾਈ ਨਾਲ ਸੂਚੀ ‘ਚ 11ਵੇਂ ਸਥਾਨ ‘ਤੇ ਹੈ ਪਰ ਇਸ਼ਤਿਹਾਰਾਂ ਨਾਲ ਉਸ ਦੀ ਕਮਾਈ 1 ਕਰੋੜ 90 ਲੱਖ ਡਾਲਰ ਹੀ ਹੈ ਜੋ ਧੋਨੀ ਤੋਂ 40 ਲੱਖ ਡਾਲਰ ਘੱਟ ਹੈ।
Uncategorized ਧੋਨੀ ਅਮੀਰ ਖਿਡਾਰੀਆਂ ਦੀ ਸੂਚੀ ‘ਚ ਡਿਊਕੋਵਿਚ, ਬੋਲਟ ਤੇ ਤੇਂਦੂਲਕਰ ਤੋਂ ਕਿੱਤੇ...