ਸਿਡਨੀ – ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਟੈਸਟ ਕ੍ਰਿਕਟ ਮਾੜੇ ਪ੍ਰਦਰਸ਼ਨ ਦੇ ਕਰਕੇ ਟੈਸਟ ਕ੍ਰਿਕਟ ਦੀ ਕਪਤਾਨੀ ਛੱਡ ਸਕਦੇ ਹਨ। ਵਿਦੇਸ਼ੀ ਧਰਤੀ ‘ਤੇ ਮਿਲੀ ਲੱਗਾਤਾਰ 8ਵੀਂ ਹਾਰ ਤੋਂ ਦੁੱਖੀ ਧੋਨੀ ਨੇ ਸਾਢੇ ਤਿੰਨ ਸਾਲ ਪਹਿਲਾਂ ਮਿਲੀ ਕਪਤਾਨੀ ਨੂੰ ਛੱਡਣ ਦਾ ਮੰਨ ਬਣਾਇਆ ਲੱਗਦਾ ਹੈ। ਧੋਨੀ ‘ਤੇ ਕਪਤਾਨੀ ਦੇ ਬੋਝ ਦਾ ਅਸਰ ਉਸ ਦੀ ਫਲਾਪ ਹੋ ਰਹੀ ਬੱਲੇਬਾਜ਼ੀ ‘ਤੇ ਨਜ਼ਰ ਆ ਰਿਹਾ ਹੈ। ਪਹਿਲਾਂ ਇੰਗਲੈਂਡ ‘ਚ ਧੋਨੀ ਨੇ ਚਾਰ ਟੈਸਟਾਂ ਵਿੱਚ 31.213 ਦੀ ਔਸਤ ਨਾਲ 220 ਦੌੜਾਂ ਬਣਾਈਆਂ ਜਦੋਂ ਕਿ ਆਸਟਰੇਲੀਆ ‘ਚ ਧੋਨੀ ਤਿੰਨ ਟੈਸਟਾਂ ਵਿੱਚ 20.40 ਦੀ ਔਸਤ ਨਾਲ ਸਿਰਫ਼ 102 ਦੌੜਾਂ ਹੀ ਬਣਾ ਸਕੇ ਹਨ। 2015 ਵਿਸ਼ਵ ਕੱਪ ਤਕ ਉਪਲਬਧ ਰਹਿਣ ਲਈ ਧੋਨੀ ਨੇ ਇਸ਼ਾਰਾ ਕੀਤਾ ਹੈ ਕਿ ਉਹ 2013 ਤੱਕ ਟੈਸਟ ਕ੍ਰਿਕਟ ਨੂੰ ਪੂਰੀ ਤਰ੍ਹਾਂ ਛੱਡ ਸਕਦੇ ਹਨ। ਧੋਨੀ ਨੇ ਕਿਹਾ ਕਿ, ‘2013 ਤੱਕ 2 ਸਾਲ ਹਨ, ਮੈਨੂੰ ਨਹੀਂ ਪਤਾ ਕਿ ਮੈਂ ਉਦੋਂ ਤੱਕ ਜਿਊਂਦਾ ਵੀ ਰਹਾਂਗਾ ਜਾਂ ਨਹੀਂ। ਆਈ. ਪੀ. ਐਲ., ਚੈਂਪੀਅਨਜ਼ ਲੀਗ ਤੇ ਲਗਾਤਾਰ ਲੜੀਆਂ ਖੇਡਣੀਆਂ ਪੈ ਰਹੀਆਂ ਹਨ। ਤੁਸੀਂ ਪ੍ਰੋਗਰਾਮ ਨੂੰ ਲੈ ਕੇ ਜਾਂ ਲੰਬੇ ਆਰਾਮ ਲਈ ਪਹਿਲਾਂ ਹੀ ਤੈਅ ਨਹੀਂ ਕਰ ਸਕਦੇ’। ਉਸ ਨੇ ਕਿਹਾ ਕਿ 2013 ਤੱਕ ਉਸ ਨੂੰ ਟੈਸਟ ਕ੍ਰਿਕਟ ਛੱਡਣ ਬਾਰੇ ਫੈਸਲਾ ਲੈਣਾ ਹੀ ਪੈਣਾ ਹੈ ਜੇ ਉਨ੍ਹਾਂ 2015 ਦਾ ਵਿਸ਼ਵ ਕੱਪ ਖੇਡਣਾ ਹੈ।
Sports ਧੋਨੀ ਕਪਤਾਨੀ ਛੱਡਣ ਦੇ ਰੋਹ ‘ਚ…..!